ਰਾਮ ਰਹੀਮ ਮਾਮਲਾ: ਹਾਈਕੋਰਟ ਦਾ ਡੇਰੇ ਨੂੰ ਹੁਕਮ, ਪੰਚਕੂਲਾ ਤੋਂ ਸਮਰਥਕ ਵਾਪਸ ਬੁਲਾਓ

Thursday, Aug 24, 2017 - 07:02 PM (IST)

ਰਾਮ ਰਹੀਮ ਮਾਮਲਾ: ਹਾਈਕੋਰਟ ਦਾ ਡੇਰੇ ਨੂੰ ਹੁਕਮ, ਪੰਚਕੂਲਾ ਤੋਂ ਸਮਰਥਕ ਵਾਪਸ ਬੁਲਾਓ

ਚੰਡੀਗੜ੍ਹ— ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਮਾਮਲੇ ਨੂੰ ਲੈ ਕੇ ਚਾਰੋਂ ਪਾਸੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਰਾਮ ਰਹੀਮ ਦੇ ਯੌਨ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੰਚਾਕੂਲਾ ਸੀ. ਬੀ. ਆਈ. ਕੋਰਟ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ। ਇਸ ਦੇ ਨਾਲ ਹੀ ਹਾਈਕੋਰਟ ਵੱਲੋਂ ਡੇਰਾ ਸਿਰਸਾ ਨੂੰ ਹੁਕਮ ਜਾਰੀ ਕੀਤੇ ਗਏ ਹਨ, ਜਿਸ 'ਚ ਹਾਈਕੋਰਟ ਨੇ ਰਾਮ ਰਹੀਮ ਦੇ ਸਮਰਥਕਾਂ ਨੂੰ ਵਾਪਸ ਬੁਲਾਉਣ ਦੀ ਗੱਲ ਕਹੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਪੰਚਕੂਲਾ 'ਚ ਮੌਜੂਦ ਡੇਰਾ ਪ੍ਰੇਮੀਆਂ ਨੂੰ ਤੁਰੰਤ ਵਾਪਸ ਬੁਲਾ ਲਿਆ ਜਾਵੇ।


Related News