ਪੀ. ਐਸ. ਐਸ. ਐਫ ਵਲੋਂ ਪੰਜਾਬ ਸਰਕਾਰ ਵਿਰੁੱਧ ਕੱਢੀ ਰੋਸ ਰੈਲੀ

Friday, Dec 22, 2017 - 04:28 PM (IST)


ਜ਼ੀਰਾ ( ਅਕਾਲੀਆਂਵਾਲਾ ) - ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਲਾਕ ਜ਼ੀਰਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਸ. ਡੀ. ਐਮ ਦਫ਼ਤਰ ਜ਼ੀਰਾ ਅੱਗੇ ਸਰਕਾਰ ਵਿਰੁੱਧ ਰੋਸ ਰੈਲੀ ਕੱਢੀ ਗਈ ਅਤੇ ਆਪਣੀਆਂ ਮੰਗਾਂ ਸਬੰਧੀ ਐਸ. ਡੀ. ਐਮ ਜ਼ੀਰਾ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪੀ. ਐਸ. ਐਸ. ਐਫ ਜ਼ਿਲਾ ਪ੍ਰਧਾਨ ਕਿਸ਼ਨਚੰਦ ਜਾਗੋਵਾਲੀਆਂ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਜਰਨਲ ਸਕੱਤਰ ਗੁਰਦੇਵ ਸਿੰਘ ਸਿੱਧੂ, ਜੀ.ਟੀ.ਯੂ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਨੂੰ ਨਵੀਆਂ ਸਹੂਲਤਾਂ ਦੇਣ ਦੀ ਜਗ੍ਹਾ ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆ ਸਹੂਲਤਾ ਵੀ ਖੂਹਣ ਦੇ ਰਾਹ ਤੁਰੀ ਹੋਈ ਹੈ। ਇਸ ਮੌਕੇ ਰੈਲੀ 'ਚ ਜਗੀਰ ਸਿੰਘ ਜ਼ੀਰਾ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। 

ਮੰਗਾਂ 
1. 6ਵਾਂ ਪੇਕਮਿਸ਼ਨ ਅਤੇ ਪੰਜਾਬ ਅਡਹਾਕ, ਕੰਟਰੈਚੂਅਲ, ਦਿਹਾੜੀਦਾਰ, ਵਰਕਚਾਰਜ਼, ਆਊਟ-ਸੋਰਸਿੰਗ ਵੈਲਫੇਅਰ ਐਕਟ 2006 ਵਿੱਚ ਬੇਲੋੜੇ ਅੜਿੱਕੇ ਬੰਦ ਕਰਦਿਆਂ ਸਮੁੱਚੇ 3 ਸਾਲ ਦੇ ਸੇਵਾ ਵਾਲੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਆਊਟ ਸੋਰਸਿੰਗ ਮੁਲਾਜਮਾਂ ਨੂੰ ਸਿੱਧਾ ਵਿਭਾਗ ਅਧੀਨ ਲੈਦਾ ਜਾਵੇ, ਕੇਂਦਰੀ ਸਕੀਮਾਂ ਅਧੀਨ ਕੰਮ ਕਰਦੇ ਸਮੁੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। 
2. ਨੌਕਰੀ ਤੋਂ ਕੱਢੇ ਸੁਵਿਧਾ ਮੁਲਾਜ਼ਮਾਂ ਦੀਆਂ ਮੁੜ ਸੇਵਾਵਾਂ ਬਹਾਲ ਕੀਤੀਆ ਜਾਣ, ਆਗਣਵਾੜੀ ਵਰਕਰਾਂ, ਹੈਲਪਰਾ, ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ, ਆਸ਼ਾ ਫੈਸਿਲੀਟੇਟਰਾਂ ਉਪਰ ਹੋ ਰਹੇ ਸ਼ੋਸ਼ਣ ਨੂੰ ਬੰਦ ਕਰਦਿਆਂ ਮਾਣ ਭੱਤਾ ਇੰਨਸੈਨਟਿਵ ਦੀ ਥਾਂ ਸਰਕਾਰੀ ਮੁਲਾਜ਼ਮ ਮੰਨਦਿਆਂ ਮੁੱਢਲੀ ਤਨਖ਼ਾਹ ਅਤੇ ਭੱਤੇ ਦਿੱਤੇ ਜਾਣ।
3. 15 ਪ੍ਰਤੀਸ਼ਤ ਅੰਤ੍ਰਿਮ ਰਿਲੀਫ, 5ਵੇਂ ਤਨਖ਼ਾਹ ਕਮਿਸ਼ਨਾਂ ਦੀਆਂ ਸਿਫਾਰਸ਼ਾ, 25 ਪ੍ਰਤੀਸ਼ਤ ਡੀ.ਏ ਲਾਗੂ ਕੀਤਾ ਜਾਵੇ।
4. ਖਾਅਲੀ ਅਸਾਮੀਆਂ ਨੂੰ ਰੈਗੂਲਰ ਕਰਕੇ ਭਰਤੀ ਕੀਤੀ ਜਾਵੇ ਤੇ ਪੂਰੇ ਗ੍ਰਿਰੇਡ ਦਿੱਤੇ ਜਾਣ, ਮੁਲਾਜ਼ਮਾ ਦਾ ਹਰ ਪ੍ਰਕਾਰ ਦਾ ਬਕਾਇਆ ਖਜਾਨਿਆਂ 'ਤੇ ਲਾਈ ਰੋਕ ਨੂੰ ਖ਼ਤਮ ਕੀਤਾ ਜਾਵੇ। 


Related News