ਮਸ਼ਹੂਰ ਅਭਿਨੇਤਰੀ ਰਾਖੀ ਸਾਵੰਤ ਦੀ ਲੁਧਿਆਣਾ ਅਦਾਲਤ ''ਚ ਪੇਸ਼ੀ ਅੱਜ
Tuesday, Sep 19, 2017 - 10:59 AM (IST)

ਲੁਧਿਆਣਾ : ਵਾਲਮੀਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਾਖੀ ਸਾਵੰਤ ਮੰਗਲਵਾਰ ਨੂੰ ਸਥਾਨਕ ਅਦਾਲਤ 'ਚ ਪੇਸ਼ ਹੋਵੇਗੀ। ਰਾਖੀ ਸਾਵੰਤ ਨੂੰ ਜੂਡੀਸ਼ੀਅਲ ਮੈਜਿਸਟ੍ਰੇਟ ਵਿਸ਼ਵ ਗੁਪਤਾ ਦੀ ਅਦਾਲਤ 'ਚ ਤਲਬ ਕੀਤਾ ਗਿਆ ਹੈ। ਪਿਛਲੇ ਤਰੀਕ 'ਤੇ ਰਾਖੀ ਸਾਵੰਤ ਦੇ ਖਿਲਾਫ 'ਨੋਟਿਸ ਆਫ ਐਕਿਊਜ਼ੇਸ਼ਨ' ਜਾਰੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਵਲੋਂ ਵਾਲਮੀਕ ਭਾਈਚਾਰੇ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੇ ਜਾਣ ਦੇ ਮਾਮਲੇ 'ਚ ਇਕ ਸਥਾਨਕ ਵਕੀਲ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਦੇ ਦੋਸ਼ 'ਚ ਉਸ 'ਤੇ ਕੇਸ ਦਾਇਰ ਕੀਤਾ ਹੋਇਆ ਹੈ।