ਲੁਧਿਆਣਾ ''ਚ ''ਰੱਖੜੀ'' ਦੇ ਤਿਉਹਾਰ ''ਤੇ ਬਾਜ਼ਾਰਾਂ ''ਚ ਰੌਣਕਾਂ
Thursday, Aug 23, 2018 - 10:22 AM (IST)

ਲੁਧਿਆਣਾ (ਮੀਨੂ) : ਰੱਖੜੀ ਦੇ ਤਿਉਹਾਰ ਨੂੰ ਅਜੇ 3 ਦਿਨ ਬਾਕੀ ਹਨ, ਜੋ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਤਿਉਹਾਰ ਨੂੰ ਲੈ ਕੇ ਜਿੱਥੇ ਭੈਣਾਂ 'ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਭਰਾਵਾਂ ਨੇ ਵੀ ਆਪਣੀਆਂ ਭੈਣਾਂ ਨੂੰ ਤੋਹਫੇ ਦੇਣ ਲਈ ਸ਼ਾਪਿੰਗ ਸ਼ੁਰੂ ਕਰ ਦਿੱਤੀ ਹੈ। ਸਾਰੇ ਬਾਜ਼ਾਰ ਰੱਖੜੀਆਂ ਨਾਲ ਗੁਲਜ਼ਾਰ ਹਨ। ਬਾਜ਼ਾਰਾਂ 'ਚ ਵੀ ਭੈਣਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੀਆਂ ਡਿਜ਼ਾਈਨਰ ਰੱਖੜੀਆਂ ਮੁਹੱਈਆ ਹਨ। ਭੈਣਾਂ ਆਪਣੇ ਭਰਾਵਾਂ ਦੇ ਨਾਲ ਭਾਬੀਆਂ ਲਈ ਵੀ ਲੂੰਬਾ ਰੱਖੜੀਆਂ ਨੂੰ ਵਧੇਰੇ ਪਸੰਦ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕੀਮਤੀਸਟੋਨ ਨਾਲ ਸਜੀਆਂ ਰੱਖੜੀਆਂ ਦੀ ਡਿਮਾਂਡ ਵੀ ਜ਼ਿਆਦਾ ਹੈ। ਜਤਿਨ ਗੈਲਰੀ ਦੇ ਜਤਿਨ ਕਹਿੰਦੇ ਹਨ ਕਿ ਛੋਟੇ ਭਰਾਵਾਂ ਲਈ ਮਿਊਜ਼ੀਕਲ ਰੱਖੜੀਆਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।