ਰਾਜੀਵ ਗਾਂਧੀ ਪਾਰਕ ਹੋਇਆ ਦੁਰਦਸ਼ਾ ਦਾ ਸ਼ਿਕਾਰ

Sunday, Apr 22, 2018 - 02:18 PM (IST)

ਰਾਜੀਵ ਗਾਂਧੀ ਪਾਰਕ ਹੋਇਆ ਦੁਰਦਸ਼ਾ ਦਾ ਸ਼ਿਕਾਰ

ਰੂਪਨਗਰ (ਵਿਜੇ)— ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ 'ਚ ਨਗਰ ਸੁਧਾਰ ਟਰੱਸਟ ਦੇ ਨੇੜੇ ਸਥਿਤ ਰਾਜੀਵ ਗਾਂਧੀ ਪਾਰਕ 'ਚ ਜੰਗਲੀ ਬੂਟੀ ਉੱਗੀ ਹੋਈ ਹੈ, ਜਦੋਂ ਕਿ ਲੋਹੇ ਦੇ ਐਂਗਲ ਵੀ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤੇ ਗਏ ਹਨ।

PunjabKesari

ਮਿਲੀ ਜਾਣਕਾਰੀ ਅਨੁਸਾਰ ਗਿਆਨੀ ਜ਼ੈਲ ਸਿੰਘ ਨਗਰ 'ਚ ਨਗਰ ਸੁਧਾਰ ਟਰੱਸਟ ਦੇ ਨੇੜੇ ਬਣਿਆ ਰਾਜੀਵ ਗਾਂਧੀ ਪਾਰਕ ਅੱਜਕੁਲ ਦੁਰਦਸ਼ਾ ਦਾ ਸ਼ਿਕਾਰ ਬਣ ਚੁੱਕਾ ਹੈ। ਲੋਕਾਂ ਨੇ ਦੱਸਿਆ ਕਿ ਪਾਰਕ 'ਚ ਜੰਗਲੀ ਬੂਟੀ ਉੱਗੀ ਹੋਈ ਹੈ, ਇਥੇ ਬੈਠਣ ਲਈ ਲਾਏ ਬੈਂਚ ਗਾਇਬ ਹੋ ਚੁੱਕੇ ਹਨ।

PunjabKesari

ਪਾਰਕ ਦੀ ਚਾਰਦੀਵਾਰੀ ਤੇ ਲੋਹੇ ਦੇ ਐਂਗਲ ਤੱਕ ਤੋੜੇ ਜਾ ਚੁੱਕੇ ਹਨ। ਪਾਰਕ ਦੀ ਦੀਵਾਰ ਟੁੱਟੇ ਹੋਏ ਦੋ ਸਾਲ ਦੇ ਕਰੀਬ ਸਮਾਂ ਬੀਤ ਚੁੱਕਾ ਹੈ ਪਰ ਕਿਸੇ ਨੇ ਵੀ ਉਕਤ ਦੀਵਾਰ ਨਹੀਂ ਬਣਾਈ। ਲੋਕਾਂ ਨੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਤੋਂ ਉਕਤ ਪਾਰਕ ਦੀ ਦੇਖਭਾਲ ਕਰਨ, ਸਾਫ ਸਫਾਈ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਬੱਚੇ ਸਵੇਰ-ਸ਼ਾਮ  ਖੇਡ ਸਕਣ।


Related News