ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)

04/04/2021 7:32:02 PM

ਜਲੰਧਰ (ਵੈੱਬ ਡੈਸਕ): ‘ਜਗ ਬਾਣੀ’ ਦੇ ਬਹੁ-ਚਰਚਿਤ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ਦੀ ਮੁੜ ਸ਼ੁਰੂਆਤ ਹੋ ਚੁੱਕੀ ਹੈ। ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਦੀ ਸਾਬਕਾ ਤੇ ਪਹਿਲੀ ਮਹਿਲਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨਾਲ ਉਨ੍ਹਾਂ ਦੀ ਨਿੱਜੀ ਤੇ ਸਿਆਸੀ ਜ਼ਿੰਦਗੀ ’ਤੇ ਗੱਲਬਾਤ ਕੀਤੀ ਗਈ। ਇਸ ਦੌਰਾਨ ਬੀਬੀ ਭੱਠਲ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸਕੂਲ ਆਹਮੋ-ਸਾਹਮਣੇ, ਫੈੱਡਰੇਸ਼ਨ ਵੱਲੋਂ 10 ਤੋਂ ਸਕੂਲ ਖੋਲ੍ਹਣ ਦਾ ਐਲਾਨ

ਜੇਲ੍ਹ ’ਚੋਂ ਹੋਇਆ ਰਾਜਿੰਦਰ ਕੌਰ ਭੱਠਲ ਦਾ ਜਨਮ
ਆਜ਼ਾਦੀ ਘੁਲਾਟੀਏ ਬਾਬਾ ਹੀਰਾ ਸਿੰਘ ਭੱਠਲ ਦੀ ਧੀ ਰਾਜਿੰਦਰ ਕੌਰ ਦੇ ਜਨਮ ਦੀ ਕਹਾਣੀ ਵੀ ਕਾਫੀ ਦਿਲਚਸਪ ਹੈ। ਭੱਠਲ ਦਾ ਜਨਮ ਲਾਹੌਰ ਜੇਲ੍ਹ 'ਚ 1945 'ਚ ਹੋਇਆ। ਹੀਰਾ ਸਿੰਘ ਭੱਠਲ ਆਜ਼ਾਦੀ ਦੀ ਲੜਾਈ 'ਚ ਸਰਗਰਮ ਸਨ ਅਤੇ ਬ੍ਰਿਟਿਸ਼ ਹਕੂਮਤ ਦੇ ਵਿਰੋਧ ਦੇ ਕਾਰਨ ਉਹ ਕਈ ਵਾਰ ਜੇਲ੍ਹ ਵੀ ਗਏ ਸਨ। ਰਾਜਿੰਦਰ ਕੌਰ ਦੇ ਜਨਮ ਸਮੇਂ ਵੀ ਹੀਰਾ ਸਿੰਘ ਜੇਲ੍ਹ 'ਚ ਹੀ ਸਨ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ। ਹੀਰਾ ਸਿੰਘ ਦੀ ਪਤਨੀ ਉਸ ਸਮੇਂ ਗਰਭਵਤੀ ਸੀ ਅਤੇ ਜੇਲ੍ਹ 'ਚ ਹੀ ਉਨ੍ਹਾਂ ਨੇ ਇਕ ਬੱਚੀ ਨੂੰ ਜਨਮ ਦਿੱਤਾ, ਜੋ ਬਾਅਦ 'ਚ ਪੰਜਾਬ ਦੀ ਮੁੱਖ ਮੰਤਰੀ ਬਣੀ। ਇਸ ਸਬੰਧੀ ਭੱਠਲ ਨੇ ਕਿਹਾ ਕਿ ਕੋਈ ਹਿੰਦੂਸਤਾਨ ਦੀ ਜੇਲ੍ਹ ਨਹੀਂ ਹੋਣੀ ਜਿੱਥੇ ਮੇਰੇ ਮਾਂ-ਬਾਪ ਨਾ ਗਏ ਹੋਣ। ਉਨ੍ਹਾਂ ਕਿਹਾ ਕਿ ਜਦੋਂ ਮੇਰੇ ਮਾਂ-ਪਿਓ ਜੇਲ੍ਹ ਕੱਟ ਕੇ ਵਾਪਸ ਘਰ ਆਏ ਤਾਂ ਸਭ ਕੁੱਝ ਘਰ ਦਾ ਉਜੜ ਚੁੱਕਾ ਸੀ ਤੇ ਬੇਹੱਦ ਔਖੇ ਦਿਨ ਆ ਗਏ ਸਨ ਅਤੇ ਸਾਨੂੰ ਬਚਪਨ ’ਚ ਹਰ ਉਹ ਚੀਜ਼ ਨਹੀਂ ਮਿਲਦੀ ਸੀ ਖਾਣ ਨੂੰ ਜੋ ਅਸੀਂ ਮੰਗਿਆ ਕਰਦੇ ਸੀ। ਇੱਥੋਂ ਤੱਕ ਕਿ ਅਸੀਂ ਤੱਕ ਅਸੀਂ ਤਾਂ ਦੂਜਿਆਂ ਬੱਚਿਆਂ ਦੇ ਖਿਡੌਣਾ ਦੇਖ ਕੇ ਤਰਸਦੇ ਸੀ।

ਇਹ ਵੀ ਪੜ੍ਹੋ:  26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ

 

 

ਮਾਂ-ਪਿਓ ਦਾ ਸਖ਼ਤ ਵਤੀਰਾ
ਪੱਤਰਕਾਰ ਵਲੋਂ ਮਾਂ-ਪਿਓ ਦਾ ਪਿਆਰ ਬਾਰੇ ਪੁੱਛੇ ਜਾਣ ’ਤੇ ਬੀਬੀ ਭੱਠਲ ਨੇ ਕਿਹਾ ਕਿ ਮੇਰੀ ਮਾਂ ਮੈਨੂੰ ਬੇਤਹਾਸ਼ਾ ਪਿਆਰ ਕਰਦੀ ਸੀ ਪਰ ਜਦੋਂ ਵੀ ਮੇਰੇ ਕਿਤੇ ਸੱਟ ਲੱਗ ਜਾਂਦੀ ਤਾਂ ਅਕਸਰ ਬੱਚੇ ਕਹਿੰਦੇ ਹਨ ਕਿ ਹਾਏ ਮਾਂ ਪਰ ਮੇਰੇ ਮੂੰਹ ’ਚੋਂ ਅਕਸਰ ਹਾਏ ਬਾਪ ਨਿਕਲਦਾ ਸੀ। ਉਨ੍ਹਾਂ ਕਿਹਾ ਕਿ ਮੇਰੇ ਬਾਪ ਥੋੜੇ ਸਖ਼ਤ ਸੁਭਾਅ ਦੇ ਸਨ, ਨਾ ਹੀ ਉਨ੍ਹਾਂ ਨੇ ਕਦੇ ਮੈਨੂੰ ਰੰਗਦਾਰ ਕੱਪੜੇ ਪਾਉਣ ਦਿੱਤੇ, ਨਾ ਹੀ ਰੇਡੀਓ ਸੁਨਣ ਦਿੱਤਾ ਅਤੇ ਨਾ ਹੀ ਕਦੇ ਫਿਲਮ ਦੇਖੀ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਵੱਡੀ ਹੋਈ ਮੇਰਾ ਸ਼ੌਕ ਸੀ ਕਿ ਮੈਂ ਨਾਵਲ ਪੜ੍ਹਾ, ਕਹਾਣੀਆਂ ਲਿਖਾ ਅਤੇ ਅੱਜ ਇਹ ਮੇਰੇ ਦੁੱਖਾਂ ਨੇ ਮੈਨੂੰ ਅਜਿਹਾ ਬਣਾ ਦਿੱਤਾ ਕਿ ਮੈਨੂੰ ਆਪਣੇ ਗਮ ਲਿਖਣੇ ਪਏ। ਉਨ੍ਹਾਂ ਨੇ ਕਿਹਾ ਕਿ ਮੇਰੇ ਬਾਪ ਨੂੰ ਸਾਦਗੀ ਬੇਹੱਦ ਪਸੰਦ ਸੀ ਅਤੇ ਉਹ ਕਹਿੰਦੇ ਸਨ ਕਿ ਮੈਂ ਆਪਣੀ ਵਿਆਹੇ ਵੇਲੇ ਵੀ ਚਿੱਟਾ ਖਾਦੀ ਦਾ ਸੂਟ ਪਾ ਕੇ ਹੀ ਵਿਆਹ ਕਰਨਾ ਤੇਰਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਮਾਂ-ਪਿਓ ਦੀ ਅਮੀਰੀ ’ਤੇ ਮਾਣ ਹੁੰਦਾ ਪਰ ਮੈਨੂੰ ਆਪਣੇ ਮਾਂ-ਪਿਓ ’ਤੇ ਅਮੀਰੀ ਖੋਹ ਕੇ ਲਈ ਗਰੀਬੀ ’ਤੇ ਮਾਣ ਸੀ।

ਇਹ ਵੀ ਪੜ੍ਹੋ:   ਅਗਵਾ ਹੋਏ 3 ਸਾਲ ਦੇ ਬੱਚੇ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸਾ, ਮਾਂ ਨੇ ਹੀ ਰਚੀ ਸੀ ਸਾਜ਼ਿਸ

ਪੜ੍ਹਾਈ ਤੇ ਵਿਆਹ
ਉਨ੍ਹਾਂ ਕਿਹਾ ਕਿ ਕਾਲਜ ਟਾਈਮ ਮੇਰੇ ਸ਼ੌਕ ਬੇਤਹਾਸ਼ੇ ਸਨ। ਉਸ ਸਮੇਂ ਮੈਨੂੰ ਖੇਡਣ ਦਾ ਸ਼ੌਕ, ਚੰਗੇ ਕੱਪੜੇ ਪਾਉਣ ਦਾ ਸ਼ੌਕ, ਚੂੜੀ ਪਾਉਣ ਦਾ ਸ਼ੌਕ, ਗਾਉਣ ਦਾ ਸ਼ੌਕ, ਸ਼ਿੰਗਾਰ ਕਰਨ ਦਾ ਸ਼ੌਕ ਸੀ ਪਰ ਮੇਰੇ ਮਾਂ ਪਿਓ ਦੇ ਸਖਤ ਵਤੀਰੇ ਕਰਕੇ ਮੈਂ ਇਹ ਸ਼ੌਕ ਪੂਰੇ ਨਹੀਂ ਕੀਤੇ ਅਤੇ ਜਦੋਂ ਵੀ ਕਿਤੇ ਕਾਲਜ ’ਚ ਫੰਕਸ਼ਨ ਹੁੰਦੇ ਤਾਂ ਕੁੜੀਆਂ ਸਾਡੇ ਹੋਸਟਲ ’ਚ ਉਹ ਕੱਪੜੇ ਰੱਖ ਦਿੰਦੀਆਂ ਮੈਂ ਲੁੱਕ ਕੇ ਉਨ੍ਹਾਂ ਦੇ ਗਿੱਧੇ ਵਾਲੇ ਕੱਪੜੇ ਪਾ ਕੇ ਆਪਣਾ ਸ਼ੌਕ ਪੂਰਾ ਕਰਦੀ।


Shyna

Content Editor

Related News