ਅਕਾਲੀਆਂ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਮੇਂ ਕਿਉਂ ਨਹੀਂ ਲਾਏ ਧਰਨੇ : ਭੱਠਲ

Saturday, Dec 09, 2017 - 06:58 AM (IST)

ਅਕਾਲੀਆਂ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਮੇਂ ਕਿਉਂ ਨਹੀਂ ਲਾਏ ਧਰਨੇ : ਭੱਠਲ

ਲਹਿਰਾਗਾਗਾ(ਗੋਇਲ)— ਸਵ. ਲਾਲ ਸਿੰਘ ਲਾਲੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਪਤੀ ਮਰਹੂਮ ਲਾਲ ਸਿੰਘ ਲਾਲੀ ਦੀ ਯਾਦ ਨੂੰ ਸਮਰਪਿਤ ਚੌਥੇ ਕਬੱਡੀ ਕੱਪ ਦਾ ਉਦਘਾਟਨ ਬੀਬੀ ਰਜਿੰਦਰ ਕੌਰ ਭੱਠਲ ਅਤੇ ਕੈਬਨਿਟ ਮੰਤਰੀ ਪੰਜਾਬ ਮੈਡਮ ਰਜ਼ੀਆ ਸੁਲਤਾਨਾ ਨੇ ਕੀਤਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਭੱਠਲ ਨੇ ਕਿਹਾ ਕਿ ਅਕਾਲੀ ਦਲ ਵਾਲੇ ਕਿਹੜੇ ਮੂੰਹ ਨਾਲ ਧਰਨਾ ਲਾਉਂਦੇ ਹਨ, ਜੇਕਰ ਧਰਨੇ ਲਾਉਣੇ ਸਨ ਤਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਮੇਂ ਲਾਉਂਦੇ । ਅਕਾਲੀਆਂ ਨੇ ਜਦੋਂ ਦੇਖਿਆ ਅਸੀਂ ਜਿੱਤ ਨਹੀਂ ਸਕਦੇ ਤਾਂ ਧਰਨੇ ਲਾਉਣ ਲੱਗ ਪਏ। ਪੱਤਰਕਾਰਾਂ ਵੱਲੋਂ ਪੈਨਸ਼ਨ ਸਕੀਮਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਨੂੰ ਪੈਨਸ਼ਨ ਮਿਲੇ, ਇਸ ਲਈ ਪੈਨਸ਼ਨਾਂ ਬੈਂਕਾਂ ਰਾਹੀਂ ਦਿੱਤੀਆਂ ਜਾਣਗੀਆਂ । ਇਸ ਮੌਕੇ ਡੀ.ਐੱਸ.ਪੀ. ਮੂਨਕ ਅਜੈਪਾਲ ਸਿੰਘ, ਐੱਸ. ਐੱਚ. ਓ. ਲਹਿਰਾ ਜਸਵੀਰ ਸਿੰਘ, ਸਿਟੀ ਇੰਚਾਰਜ ਧਰਮਵੀਰ ਸਿੰਘ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਕੁਮਾਰ ਭੋਲਾ, ਟਰੱਕ ਯੂਨੀਅਨ ਦੇ ਪ੍ਰਧਾਨ ਦਰਬਾਰਾ ਸਿੰਘ ਹੈਪੀ ਜਵਾਹਰਵਾਲਾ, ਸੂਬਾ ਸਕੱਤਰ ਸੋਮਨਾਥ ਸਿੰਗਲਾ, ਸੰਜੀਵ ਹਨੀ, ਕੌਂਸਲਰ ਕ੍ਰਿਪਾਲ ਸਿੰਘ ਨਾਥਾ, ਸਾਬਕਾ ਪ੍ਰਧਾਨ ਭੂਸ਼ਣ ਕੁਮਾਰ ਗੋਇਲ, ਜਸਵਿੰਦਰ ਸਿੰਘ ਰਿੰਪੀ, ਅਸ਼ਵਨੀ ਗਰਗ ਆਸ਼ੂ, ਚੈਰੀ ਗੋਇਲ, ਪੁਸ਼ਪਿੰਦਰ ਗੁਰੂ, ਪ੍ਰਸ਼ੋਤਮ ਲੇਹਲਾਂ, ਮਾਸਟਰ ਰਕੇਸ਼ ਕੁਮਾਰ, ਰਤਨ ਸ਼ਰਮਾ ਤੇ ਸਿਕੰਦਰ ਖਾਨ ਹਾਜ਼ਰ ਸਨ ।


Related News