ਪੰਜਾਬ ''ਚ ਬੁੱਧਵਾਰ ਲਈ ਜਾਰੀ ਹੋਇਆ Alert, ਹਨੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ!
Tuesday, Jan 21, 2025 - 09:43 AM (IST)
ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੂੰ ਕੁਝ ਦਿਨ ਤੋਂ ਠੰਡ ਤੇ ਧੁੰਦ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਵੱਲੋਂ ਅੱਜ ਵੀ ਸੂਬੇ ਵਿਚ ਸੰਘਣੀ ਧੁੰਦ ਜਾਂ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ। ਹਾਲਾਂਕਿ ਪੱਛਮੀ ਪ੍ਰਭਾਅ ਐਕਟਿਵ ਹੋਣ ਮਗਰੋਂ ਇਸ ਦਾ ਅਸਰ ਪੰਜਾਬ ਵਿਚ ਦਿਸਣਾ ਸ਼ੁਰੂ ਹੋ ਗਿਆ ਹੈ। ਬੀਤੇ ਕੱਲ੍ਹ ਹਲਕੀ ਬੱਦਲਵਾਈ ਰਹੀ ਤੇ ਅੱਜ ਵੀ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ। ਵਿਭਾਗ ਵੱਲੋਂ ਬੁੱਧਵਾਰ ਦੇ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਇਸ ਵੇਲੇ ਇਕ ਪੱਛਮੀ ਪ੍ਰਭਾਅ ਈਰਾਨ ਤੇ 2 ਚੱਕਰਵਾਤੀ ਹਵਾਵਾਂ ਦਾ ਖੇਤਰ ਪਾਕਿਸਤਾਨ ਦੀ ਸਰਹੱਦ 'ਤੇ ਸਰਗਰਮ ਹੈ। ਇਸ ਕਾਰਨ ਬੁੱਧਵਾਰ ਨੂੰ ਪੰਜਾਬ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਕਈ ਥਾਵਾਂ 'ਤੇ ਤੂਫ਼ਾਨ ਦੇ ਵੀ ਆਸਾਰ ਹਨ।
ਫ਼ਿਰ ਦਿਸੇਗਾ ਧੁੰਦ ਦਾ ਅਸਰ
ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਇਕ ਵਾਰ ਧੁੰਦ ਪੈਣ ਦੇ ਅਸਾਰ ਜਤਾਏ ਗਏ ਹਨ। ਪੱਛਮੀ ਪ੍ਰਭਾਅ ਦੇ ਚਲਦਿਆਂ ਬੁੱਧਵਾਰ ਤੋਂ ਬਾਅਦ ਇਕ ਵਾਰ ਫ਼ਿਰ 23-24 ਜਨਵਰੀ ਨੂੰ ਸੰਘਣੀ ਧੁੰਦ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਵਿਜ਼ਿਬਿਲਿਟੀ 50 ਤੋਂ 100 ਮੀਟਰ ਦੇ ਨੇੜੇ ਰਹਿ ਸਕਦੀ ਹੈ।