ਰਾਜਾਸਾਂਸੀ ਪੁਲਸ ਨੇ ਦਿੱਤਾ ਨਾਅਰਾ ''ਮੈਂ ਹਾਂ ਹਰਜੀਤ ਸਿੰਘ, ਮੈ ਹਾਂ ਕੋਰੋਨਾ ਵਾਰੀਅਰ''
Monday, Apr 27, 2020 - 05:30 PM (IST)
ਰਾਜਾਸਾਂਸੀ (ਰਾਜਵਿੰਦਰ ਹੁੰਦਲ) : ਬੀਤੇ ਦਿਨ ਪਟਿਆਲਾ ਵਿਖੇ ਪੰਜਾਬ ਪੁਲਸ ਦੇ ਏ. ਐੱਸ. ਆਈ. ਹਰਜੀਤ ਸਿੰਘ ਅਤੇ ਨਿਹੰਗ ਸਿੰਘ ਵਿਚਾਲੇ ਹੋਈ ਝੜਪ ਦੌਰਾਨ ਏ. ਐੱਸ. ਆਈ. ਦੇ ਹੱਥ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਸਬੰਧੀ ਪੁਲਸ ਦੇ ਇਸ ਜਵਾਨ ਦੇ ਹੌਂਸਲੇ ਨੂੰ ਲੈ ਕੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵਲੋਂ ਅੱਜ ਪੂਰੇ ਪੰਜਾਬ 'ਚ ਉਸ ਦੇ ਹੌਂਸਲੇ ਨੂੰ ਸਲਾਮ ਕਰਨ ਲਈ ਸਾਰੇ ਥਾਣਿਆਂ 'ਚ ਡਿਊਟੀ ਕਰਦੇ ਪੁਲਸ ਮੁਲਾਜ਼ਮਾਂ ਨੂੰ ਆਪਣੀ ਵਰਦੀ ਉੱਪਰ ਆਪਣੇ ਨਾਂ ਦੀ ਜਗ੍ਹਾਂ ਹਰਜੀਤ ਸਿੰਘ ਦੇ ਨਾਂ ਦੀ ਪਲੇਟ ਲਾ ਕੇ ਉਸ ਨੂੰ ਸਲਾਮ ਕਰਨ ਲਈ ਕਿਹਾ ਹੈ, ਜਿਸ ਦੇ ਚਲਦਿਆਂ ਅੱਜ ਥਾਣਾ ਰਾਜਾਸਾਂਸੀ ਪੁਲਸ ਵੱਲੋਂ ਥਾਣਾ ਮੁਖੀ ਮਨਮੀਤਪਾਲ ਸਿੰਘ ਸੰਧੂ ਦੀ ਅਗਵਾਈ 'ਚ ਸਾਰੇ ਪੁਲਸ ਦੇ ਜਵਾਨਾਂ ਨੇ ਆਪਣੀ ਵਰਦੀ ਉੱਪਰ ਉਸ ਦੇ ਨਾਂ ਦੀ ਨੇਮ ਪਲਾਟ ਲਾ ਕੇ ਇਸ ਜਵਾਨ ਦੇ ਹੌਂਸਲੇ ਨੂੰ ਸਲਾਮ ਕੀਤਾ।
ਇਹ ਵੀ ਪੜ੍ਹੋ ► ਹਾਈਟੈੱਕ ਹੋਈ ਪੰਜਾਬ ਸਰਕਾਰ : ਵੈੱਬ ਪੋਰਟਲ ਵਾਂਗ ਲਿੰਕ 'ਤੇ ਭੇਜੇ ਜਾ ਰਹੇ ਹਨ 'ਕੋਰੋਨਾ' ਸਬੰਧੀ ਵੇਰਵੇ
ਇਸ ਮੋਕੇ ਐੱਸ. ਐੱਚ. ਓ. ਰਾਜਾਸਾਂਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਜਨਤਾ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਵਾਇਰਸ ਦੌਰਾਨ ਪੰਜਾਬ ਪੁਲਸ ਆਮ ਜਨਤਾ ਦੇ ਹਰ ਦੁੱਖ-ਸੁੱਖ 'ਚ ਨਾਲ ਖੜ੍ਹੀ ਹੈ ਪਰ ਲੋਕ ਆਪਣੇ ਘਰਾਂ 'ਚ ਰਹਿ ਕੇ ਇਸ ਜੰਗ 'ਚ ਪ੍ਰਸ਼ਾਸਨ ਅਤੇ ਸਰਕਾਰ ਦਾ ਸਹਿਯੋਗ ਕਰਨ।
ਇਹ ਵੀ ਪੜ੍ਹੋ ► ਜਲੰਧਰ ਵਾਸੀਆਂ ਲਈ ਰਾਹਤ ਦੀ ਖਬਰ, 236 ਲੋਕਾਂ ਦੀ 'ਕੋਰੋਨਾ' ਰਿਪੋਰਟ ਆਈ ਨੈਗੇਟਿਵ ► ਲੋਕਾਂ ਦੀ ਸਿਹਤ ਸੁਰੱਖਿਆ ਲਈ ਐੱਸ. ਐੱਸ. ਪੀ. ਵਲੋਂ ਚੁੱਕਿਆ ਹਰ ਕਦਮ ਬਣਿਆ ਮਿਸਾਲ