ਆਸ਼ੂ ਬਾਂਗੜ ''ਤੇ ਮਾਮਲਾ ਦਰਜ ਹੋਣ ਤੋਂ ਬਾਅਦ ਅੱਧੀ ਰਾਤ ਮੋਗਾ ਦੇ ਥਾਣਾ ਸਿਟੀ-1 ਪਹੁੰਚੇ ਰਾਜਾ ਵੜਿੰਗ
Friday, Jul 08, 2022 - 11:52 PM (IST)
ਮੋਗਾ (ਗੋਪੀ ਰਾਊਕੇ) : ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾ. ਆਸ਼ੂ ਬਾਂਗੜ 'ਤੇ ਮਾਮਲਾ ਦਰਜ ਕਰਨ ਤੋਂ ਬਾਅਦ ਜਿਥੇ ਕਾਂਗਰਸੀ ਵਰਕਰਾਂ ਵੱਲੋਂ ਥਾਣਾ ਸਿਟੀ-1 ਮੋਗਾ ਦੇ ਬਾਹਰ ਧਰਨਾ ਦਿੱਤਾ ਗਿਆ ਹੈ, ਉਥੇ ਹੀ ਕਾਂਗਰਸੀ ਵਰਕਰਾਂ ਦਾ ਸਾਥ ਦੇਣ ਲਈ ਅੱਧੀ ਰਾਤ ਨੂੰ ਮੋਗਾ ਦੇ ਥਾਣਾ ਸਿਟੀ-1 ਦੇ ਬਾਹਰ ਧਰਨੇ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੈਠ ਗਏ ਹਨ। ਦੱਸ ਦੇਈਏ ਕਿ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ 'ਤੇ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਆਸ਼ੂ ਬਾਂਗੜ 'ਤੇ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਖ਼ਬਰ ਇਹ ਵੀ : ਨਹਿਰ 'ਚ ਕਾਰ ਡਿੱਗਣ ਨਾਲ 9 ਪੰਜਾਬੀਆਂ ਦੀ ਮੌਤ, ਉਥੇ ਜਾਪਾਨ ਦੇ ਸਾਬਕਾ PM ਨੂੰ ਮਾਰੀ ਗੋਲੀ, ਪੜ੍ਹੋ TOP 10
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾ. ਆਸ਼ੂ ਬਾਂਗੜ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਹਰਦੀਪ ਸਿੰਘ ਬਰਾੜ ਵਿਰੁੱਧ ਥਾਣਾ ਸਿਟੀ ਮੋਗਾ-1 ਵਿਖੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੇ ਕਥਿਤ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗਸ਼ਤ ਦੌਰਾਨ ਇਕ ਸੂਚਨਾ ਮਿਲੀ ਸੀ ਕਿ ਡਾ. ਆਸ਼ੂ ਬਾਂਗੜ ਅਤੇ ਹਰਦੀਪ ਸਿੰਘ ਬਰਾੜ ਨੇ ਜਾਅਲੀ ਦਸਤਾਵੇਜ਼ ਤਿਆਰ ਕਰਨ ਲਈ ਇਕ ਗਿਰੋਹ ਬਣਾਇਆ ਹੈ ਅਤੇ ਜੇਕਰ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਇਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਜਾਅਲੀ ਦਸਤਾਵੇਜ਼ ਬਰਾਮਦ ਹੋ ਸਕਦੇ ਹਨ।
ਇਹ ਵੀ ਪੜ੍ਹੋ : ਆਸ਼ੂ ਬਾਂਗੜ ਵਿਰੁੱਧ ਮਾਮਲਾ ਦਰਜ ਕਰਨ 'ਤੇ ਭੜਕੇ ਕਾਂਗਰਸੀ, ਥਾਣਾ ਸਿਟੀ ਮੋਗਾ ਮੂਹਰੇ ਲਾਇਆ ਧਰਨਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ