ਅਕਾਲੀ ਦਲ ਦੇ ਕਲੇਸ਼ ''ਤੇ ਖੁਲ੍ਹ ਕੇ ਬੋਲੇ ਰਾਜਾ ਵੜਿੰਗ, ਸੁਖਬੀਰ ਬਾਦਲ ''ਤੇ ਬੋਲਿਆ ਵੱਡਾ ਹਮਲਾ

Monday, Aug 05, 2024 - 02:09 PM (IST)

ਅਕਾਲੀ ਦਲ ਦੇ ਕਲੇਸ਼ ''ਤੇ ਖੁਲ੍ਹ ਕੇ ਬੋਲੇ ਰਾਜਾ ਵੜਿੰਗ, ਸੁਖਬੀਰ ਬਾਦਲ ''ਤੇ ਬੋਲਿਆ ਵੱਡਾ ਹਮਲਾ

ਲੁਧਿਆਣਾ (ਵੈੱਬ ਡੈਸਕ): ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾਂ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੇ ਭੁੱਲਾਂ ਨਹੀਂ ਗੁਨਾਹ ਕੀਤੇ ਹਨ ਤੇ ਲੋਕ ਉਨ੍ਹਾਂ ਨੂੰ ਮੁਆਫ਼ ਕਰਨ ਲਈ ਤਿਆਰ ਨਹੀਂ ਹਨ। 

ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ 'ਤੇ ਵਾਪਰਿਆ ਭਿਆਨਕ ਹਾਦਸਾ, 3 ਘੰਟੇ ਦੀ ਮੁਸ਼ੱਕਤ ਮਗਰੋਂ ਨਿਕਲੀ ਡਰਾਈਵਰ ਦੀ ਲਾਸ਼

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿੰਦੇ ਹੁੰਦੇ ਸਨ ਕਿ ਇਕ ਤਾਂ ਬਾਦਲ ਖ਼ਤਮ ਹੋ ਜਾਵੇਗਾ ਤੇ ਦੂਜਾ ਅਕਾਲੀ ਦਲ ਬਾਦਲ ਖ਼ਤਮ ਹੋ ਜਾਵੇਗਾ ਤੇ ਨਵਾਂ ਅਕਾਲੀ ਦਲ ਬਣੇਗਾ। ਹੁਣ ਉਸੇ ਤਰ੍ਹਾਂ ਦਾ ਕੰਮ ਚੱਲ ਪਿਆ ਹੈ। ਸੁਖਬੀਰ ਬਾਦਲ ਨੇ ਆਪਣੀ ਕੁਰਸੀ ਦੇ ਮੋਹ ਪਿੱਛੇ ਆਪ ਹੀ ਸਾਰਾ ਅਕਾਲੀ ਦਲ ਖੇਰੂੰ-ਖੇਰੂੰ ਕਰ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਅਕਾਲੀ ਦਲ ਦੀ ਬੜੀ ਵੱਡੀ ਵਿਰਾਸਤ ਸੀ, ਅਕਾਲੀ ਦਲ ਦਾ ਮਤਬਲ ਸਿਰਫ਼ ਬਾਦਲ ਨਹੀਂ ਹੈ। ਸੁਖਬੀਰ ਬਾਦਲ ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਗ ਕੈਰੋਂ ਨੂੰ ਹੀ ਪਾਰਟੀ ਵਿਚੋਂ ਕੱਢ ਦਿੱਤਾ। ਢੀਂਡਸਾ ਸਾਹਿਬ ਨੂੰ ਇੰਨੀਆਂ ਮਿੰਨਤਾਂ ਕਰ ਕੇ, ਸਹੁੰਆਂ ਖਾ ਕੇ, ਮੁਆਫੀਆਂ ਮੰਗ ਕੇ ਵਾਪਸ ਲਿਆਂਦਾ ਤੇ ਹੁਣ ਦੁਬਾਰਾ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ। ਇਸੇ ਤਰ੍ਹਾਂ ਚੰਦੂਮਾਜਰਾ, ਮਲੂਕਾ ਰੱਖੜਾ ਜਿਹੇ ਆਗੂਆਂ ਨੂੰ ਵੀ ਫਾਰਗ ਕਰ ਦਿੱਤਾ। ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਮਰਜ਼ੀ ਨਾਲ ਕੁਰਸੀ 'ਤੇ ਬੈਠੇ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਦੇਰ ਰਾਤ ਵਾਪਰਿਆ ਹਾਦਸਾ! ਗੱਡੀ ਦੀਆਂ ਲੱਗੀਆਂ 6 ਪਲਟੀਆਂ

ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸਾਰਾ ਅਕਾਲੀ ਦਲ ਰਲ਼ ਕੇ 13 ਸੀਟਾਂ ਵਿਚੋਂ ਸਿਰਫ਼ ਘਰ ਦੀ ਸੀਟ ਹੀ ਬਚਾ ਸੱਕਿਆ। ਲੋਕ ਸੁਖਬੀਰ ਬਾਦਲ ਦੀਆਂ ਭੁੱਲਾਂ ਮੁਆਫ਼ ਕਰਨ ਲਈ ਤਿਆਰ ਨਹੀਂ, ਕਿਉਂਕਿ ਇਹ ਭੁੱਲਾਂ ਨਹੀਂ ਗੁਨਾਹ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News