ਸਿੱਖ ਨੌਜਵਾਨ 'ਤੇ ਖ਼ਾਲਿਸਤਾਨੀ ਕਹਿ ਕੇ ਕੀਤੇ ਹਮਲੇ 'ਤੇ ਭੜਕੇ ਰਾਜਾ ਵੜਿੰਗ, ਭਾਜਪਾ ਨੂੰ ਸੁਣਾਈਆਂ ਖਰੀਆਂ-ਖਰੀਆਂ

Wednesday, Jun 12, 2024 - 11:24 AM (IST)

ਲੁਧਿਆਣਾ/ਚੰਡੀਗੜ੍ਹ (ਵੈੱਬ ਡੈਸਕ/ਮਨਜੋਤ)- ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ’ਚ ਸਿੱਖ ਨੌਜਵਾਨ ’ਤੇ ਹਮਲਾ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਐਕਸ ’ਤੇ ਲਿਖਿਆ ਕਿ ਹਰਿਆਣਾ ’ਚ ਸਿੱਖ ਨੌਜਵਾਨ ’ਤੇ ਹਮਲਾ ਕੰਗਨਾ ਰਾਣੌਤ ਅਤੇ ਕਈ ਹੋਰ ਭਾਜਪਾ ਸਮਰਥਿਤ ਆਈ. ਟੀ. ਸੈੱਲ ਪਲੇਟਫਾਰਮਾਂ ਵੱਲੋਂ ਪੰਜਾਬੀਆਂ ਵਿਰੁੱਧ ਨਫ਼ਰਤ ਭਰੇ ਭਾਸ਼ਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਾਰਟੀ ਦੇ ਅੰਦਰ ਸਖ਼ਤ ਐਕਸ਼ਨ ਲੈਣੇ ਚਾਹੀਦੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਜੰਗਲ ਦੀ ਅੱਗ ਵਾਂਗ ਨਾ ਫ਼ੈਲੇ ਅਤੇ ਦੇਸ਼ ਵਿਚ ਭਾਈਚਾਰਕ ਸਾਂਝ ਨੂੰ ਨੁਕਸਾਨ ਨਾ ਪਹੁੰਚਾਵੇ।

ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਮਗਰੋਂ CM ਮਾਨ ਦਾ ਐਕਸ਼ਨ! ਵਿਧਾਇਕਾਂ ਨੂੰ ਜਾਰੀ ਕਰ ਦਿੱਤੇ ਹੁਕਮ, ਖ਼ੁਦ ਕਰਨਗੇ ਚੈਕਿੰਗ

ਰਾਜਾ ਵੜਿੰਗ ਨੇ ਟਵੀਟ ਕੀਤਾ, "ਹਰਿਆਣਾ ਦੇ ਕੈਥਲ ਵਿਚ ਸਿੱਖ ਨੌਜਵਾਨ 'ਤੇ ਇਹ ਹਮਲਾ ਕੰਗਨਾ ਰਣੌਤ ਅਤੇ ਕਈ ਹੋਰ ਭਾਜਪਾ ਸਮਰਥਿਤ ਆਈ.ਟੀ. ਸੈੱਲ ਪਲੈਟਫਾਰਮਾਂ ਵੱਲੋਂ ਪੰਜਾਬੀਆਂ ਵਿਰੁੱਧ ਦਿੱਤੇ ਨਫ਼ਰਤ ਭਰੇ ਬਿਆਨਾਂ ਦਾ ਨਤੀਜਾ ਹੈ। ਭਾਜਪਾ ਨੂੰ ਇਸ ਖ਼ਿਲਾਫ਼ ਸਖ਼ਤ ਐਕਸ਼ਨ ਲੈਣੇ ਚਾਹੀਦੇ ਹਨ, ਖ਼ਾਸ ਤੌਰ 'ਤੇ ਪਾਰਟੀ ਦੇ ਅੰਦਰ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਜੰਗਲ ਦੀ ਅੱਗ ਵਾਂਗ ਨਾ ਫ਼ੈਲੇ ਅਤੇ ਦੇਸ਼ ਵਿਚ ਭਾਈਚਾਰਕ ਸਾਂਝ ਨੂੰ ਨੁਕਸਾਨ ਨਾ ਪਹੁੰਚਾਵੇ।" ਰਾਜਾ ਵੜਿੰਗ ਨੇ ਪੀੜਤ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ, "ਇਹ ਭਾਜਪਾ ਦੀ ਫ਼ੈਲਾਈ ਨਫ਼ਰਤ ਦੀ ਅੱਗ ਹੈ ਜੋ ਹਰ ਪੰਜਾਬੀ ਜਾਂ ਸਿੱਖ ਨੂੰ ਅੱਤਵਾਦੀ ਦੱਸਦੀ ਹੈ!"

ਇਹ ਖ਼ਬਰ ਵੀ ਪੜ੍ਹੋ - ਰਵਨੀਤ ਬਿੱਟੂ ਨੇ ਰੇਲਵੇ 'ਚ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਸੰਭਾਲਿਆ, ਕਿਹਾ- 'ਪੰਜਾਬੀਆਂ ਨੂੰ ਦਿੱਤੇ ਜਾਣਗੇ ਵੱਧ ਮੌਕੇ'

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਕੈਥਲ ਵਿਚ ਸੋਮਵਾਰ ਰਾਤ ਨੂੰ ਇਕ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਜਦੋਂ ਆਪਣਾ ਫਰਨੀਚਰ ਸ਼ੋਅਰੂਮ ਬੰਦ ਕਰ ਕੇ ਘਰ ਜਾ ਰਿਹਾ ਸੀ ਤਾਂ ਫਾਟਕ ਬੰਦ ਹੋਣ ਕਰ ਕੇ ਉੱਥੇ ਖੜ੍ਹਾ ਹੋ ਗਿਆ। ਉਸੇ ਵੇਲੇ ਮਗਰੋਂ ਆਏ 2 ਨੌਜਵਾਨਾਂ ਨੇ ਉਸ ਨੂੰ ਖ਼ਾਲਿਸਤਾਨੀ ਕਹਿ ਕੇ ਸਕੂਟਰ ਪਿੱਛੇ ਕਰਨ ਨੂੰ ਕਿਹਾ ਤੇ ਇਸ ਦਾ ਵਿਰੋਧ ਕਰਨ 'ਤੇ ਸੁਖਵਿੰਦਰ ਸਿੰਘ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਸ ਵੱਲੋਂ ਇਸ ਮਾਮਲੇ ਵਿਚ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News