ਰਾਜਾ ਵੜਿੰਗ ਦਾ ਵੱਡਾ ਬਿਆਨ, ਕਾਂਗਰਸੀਆਂ ’ਚ ਪੈਦਾ ਹੋਈ ਧੜੇਬੰਦੀ ਨੇ ਪੰਜਾਬ ''ਚ ਬਣਵਾਈ ‘ਆਪ’ ਸਰਕਾਰ

12/18/2022 4:58:47 AM

ਜਲੰਧਰ (ਚੋਪੜਾ): ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਅਤੇ ਸੀਨੀਅਰ ਮੀਤ ਪ੍ਰਧਾਨ ਮਨੂ ਬੜਿੰਗ ਤੇ ਪਵਨ ਕੁਮਾਰ ਨੇ ਅੱਜ ਰਸਮੀ ਤੌਰ ’ਤੇ ਆਪਣਾ ਕਾਰਜਭਾਰ ਸੰਭਾਲ ਲਿਆ। ਸਥਾਨਕ ਕਾਂਗਰਸ ਭਵਨ ਵਿਚ ਆਯੋਜਿਤ ਪ੍ਰੋਗਰਾਮ ਵਿਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਦੀ ਤਾਜਪੋਸ਼ੀ ਕੀਤੀ।

PunjabKesari

ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂਆਂ ’ਚ ਪੈਦਾ ਹੋਈ ਧੜੇਬੰਦੀ, ਬਿਆਨਬਾਜ਼ੀ ਅਤੇ ਕਾਂਗਰਸੀਆਂ ਦੇ ਸਦਕਾ ਹੀ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣੀ ਹੈ। ‘ਆਪ’ ਸਰਕਾਰ ਦੇ ਸ਼ਾਸਨਕਾਲ ਵਿਚ ਅੱਜ ਪੰਜਾਬ ਵਿਚ ਮੁਕੰਮਲ ਤੌਰ ’ਤੇ ਜੰਗਲਰਾਜ ਬਣਦਾ ਜਾ ਰਿਹਾ ਹੈ। ਮੁਕਤਸਰ ਅਤੇ ਨਕੋਦਰ ਵਿਚ ਜਿਹੜਾ ਕਾਂਡ ਹੋਇਆ ਹੈ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਸੂਬੇ ਵਿਚ ਵਧ ਰਹੇ ਗੈਂਗਸਟਰ ਕਲਚਰ ਤੋਂ ਕੁਝ ਲੋਕ ਪ੍ਰੇਰਿਤ ਹੋ ਕੇ ਲੁੱਟ-ਖਸੁੱਟ ਅਤੇ ਹੱਤਿਆਵਾਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਰਕਾਰ ਕੁਝ ਨਹੀਂ ਕਰ ਰਹੀ। ਜਿਥੇ ਹਾਲਾਤ ਖਰਾਬ ਹੋਣ ਵਿਚ ਪੰਜਾਬ ਸਰਕਾਰ ਦੀ ਨਾਲਾਇਕੀ ਹੈ, ਉਥੇ ਹੀ ਕੇਂਦਰ ਸਰਕਾਰ ਦੀ ਵੀ ਪੂਰੀ ਭੂਮਿਕਾ ਹੈ ਕਿਉਂਕਿ ਕੇਂਦਰ ਚਾਹੁੰਦਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਅਤੇ ਇਥੇ ਐਮਰਜੈਂਸੀ ਲਾਈ ਜਾਵੇ।

ਇਹ ਖ਼ਬਰ ਵੀ ਪੜ੍ਹੋ - ਢਹਿ-ਢੇਰੀ ਹੋਈ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸੁਖਬੀਰ ਬਾਦਲ ਕਰਨਗੇ 'ਪੰਜਾਬ ਬਚਾਓ ਦੌਰਾ'

ਇਸ ਦੌਰਾਨ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਉਪ ਆਗੂ ਡਾ. ਰਾਜ ਕੁਮਾਰ ਚੱਬੇਵਾਲ, ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਵਿੰਦਰ ਕੋਟਲੀ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਨਕੋਦਰ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਡਾ. ਨਵਜੋਤ ਸਿੰਘ ਦਹੀਆ, ਮਹਿਲਾ ਕਾਂਗਰਸ ਦੀ ਰਾਸ਼ਟਰੀ ਕੋਆਰਡੀਨੇਟਰ ਡਾ. ਜਸਲੀਨ ਸੇਠੀ, ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ, ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਬਲਰਾਜ ਠਾਕੁਰ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਾਣਾ ਰੰਧਾਵਾ, ਸੀਨੀਅਰ ਕਾਂਗਰਸੀ ਆਗੂ ਸਤੀਸ਼ ਮਲਹੋਤਰਾ, ਮੇਜਰ ਸਿੰਘ ਮਾਡਲ ਹਾਊਸ, ਕਮਲ ਸਹਿਗਲ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੰਜੂ ਅਰੋੜਾ, ਜ਼ਿਲਾ ਕਾਂਗਰਸ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਅਸ਼ਵਨ ਭੱਲਾ, ਜ਼ਿਲ੍ਹਾ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ, ਸ਼ਹਿਰੀ ਪ੍ਰਧਾਨ ਦੀਪਕ ਖੋਸਲਾ, ਕੌਂਸਲਰ ਬੰਟੀ ਨੀਲਕੰਠ, ਡਾ. ਮਨਜੀਤ ਸਿੰਘ ਸਰੋਆ ਆਦਿ ਵੀ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਨੇ ਸਿਰਜਿਆ ਇਤਿਹਾਸ, ਤੀਜੀ ਵਾਰ ਜਿੱਤਿਆ ਬਲਾਈਂਡ ਟੀ-20 ਵਿਸ਼ਵ ਕੱਪ

ਚੋਰਾਂ ਦੀ ਲੱਗੀ ਮੌਜ, ਖੂਬ ਚੋਰੀ ਕੀਤੇ ਮੋਬਾਇਲ ਤੇ ਪਰਸ

ਕਾਂਗਰਸ ਭਵਨ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਪ੍ਰੋਗਰਾਮ ਵਿਚ ਚੋਰਾਂ ਦੀ ਖੂਬ ਮੌਜ ਲੱਗੀ ਰਹੀ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਜਿਉਂ ਹੀ ਪ੍ਰਧਾਨ ਉਥੋਂ ਨਿਕਲਣ ਲੱਗੇ ਤਾਂ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਵਰਕਰਾਂ ਦੀ ਭੀੜ ਉਮੜ ਪਈ। ਇਸ ਦੌਰਾਨ ਚੋਰਾਂ ਨੇ ਕਾਂਗਰਸੀ ਆਗੂ ਕਮਲ ਸਹਿਗਲ ਅਤੇ ਜਤਿਨ ਕੁਮਾਰ ਸਮੇਤ 5 ਵਰਕਰਾਂ ਦੇ ਮੋਬਾਇਲ ਚੋਰੀ ਕਰਨ ਤੋਂ ਇਲਾਵਾ ਇਕ ਵਰਕਰ ਦਾ ਪਰਸ ਅਤੇ ਇਕ ਦੀ ਜੇਬ ਵਿਚੋਂ 1500 ਰੁਪਏ ’ਤੇ ਹੱਥ ਸਾਫ ਕਰ ਦਿੱਤੇ, ਹਾਲਾਂਕਿ ਅਜਿਹੇ ਜੇਬਕਤਰੇ ਅਤੇ ਚੋਰ ਕਾਂਗਰਸ ਦੇ ਪ੍ਰੋਗਰਾਮਾਂ ਦੌਰਾਨ ਅਜਿਹੀਆਂ ਵਾਰਦਾਤਾਂ ਨੂੰ ਪਹਿਲਾਂ ਵੀ ਅੰਜਾਮ ਦਿੰਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ਵਿਚ ਪੰਜਾਬੀਆਂ ਨੇ ਪਾਈ ਧੱਕ, ਭਾਰਤ ਦੀ ਝੋਲੀ ਪਾਏ 3 ਤਮਗ਼ੇ

ਮੇਅਰ ਜਗਦੀਸ਼ ਰਾਜਾ ਦੀ ਗੈਰ-ਮੌਜੂਦਗੀ ਬਣੀ ਚਰਚਾ

PunjabKesari

ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਆਗਮਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦੇ ਜ਼ਿਲਾ ਪ੍ਰਧਾਨ ਅਹੁਦਾ ਸੰਭਾਲਣ ਦੌਰਾਨ ਅਾਯੋਜਿਤ ਪ੍ਰੋਗਰਾਮ ਮੇਅਰ ਜਗਦੀਸ਼ ਰਾਜ ਰਾਜਾ ਸ਼ਾਮਲ ਨਹੀਂ ਹੋਏ। ਇਕ ਪਾਸੇ ਰਾਜਾ ਵੜਿੰਗ ਕਾਂਗਰਸ ਨੂੰ ਇਕਜੁੱਟ ਹੋਣ ਦਾ ਸੰਦੇਸ਼ ਦੇ ਰਹੇ ਸਨ, ਦੂਜੇ ਪਾਸੇ ਮੇਅਰ ਰਾਜਾ ਦੀ ਗੈਰ-ਮੌਜੂਦਗੀ ਵਰਕਰਾਂ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਜਿੰਦਰ ਬੇਰੀ ਦੇ ਮੁਕਾਬਲੇ ਮੇਅਰ ਜਗਦੀਸ਼ ਰਾਜਾ ਨੇ ਸੈਂਟਰਲ ਹਲਕੇ ਤੋਂ ਟਿਕਟ ਦਾ ਦਾਅਵਾ ਠੋਕਿਆ ਸੀ, ਜਿਸ ਤੋਂ ਬਾਅਦ ਦੋਵਾਂ ਆਗੂਆਂ ਵਿਚ ਛੱਤੀ ਦਾ ਅੰਕੜਾ ਚੱਲ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News