ਖ਼ਾਲਸਾ ਏਡ ਦੇ ਦਫ਼ਤਰ 'ਤੇ ਛਾਪੇਮਾਰੀ ਨੂੰ ਰਾਜਾ ਵੜਿੰਗ ਨੇ ਦੱਸਿਆ ਮੰਦਭਾਗੀ, ਗ੍ਰਹਿ ਮੰਤਰੀ ਨੂੰ ਕੀਤੀ ਇਹ ਅਪੀਲ

Thursday, Aug 03, 2023 - 07:03 PM (IST)

ਖ਼ਾਲਸਾ ਏਡ ਦੇ ਦਫ਼ਤਰ 'ਤੇ ਛਾਪੇਮਾਰੀ ਨੂੰ ਰਾਜਾ ਵੜਿੰਗ ਨੇ ਦੱਸਿਆ ਮੰਦਭਾਗੀ, ਗ੍ਰਹਿ ਮੰਤਰੀ ਨੂੰ ਕੀਤੀ ਇਹ ਅਪੀਲ

ਜਲੰਧਰ (ਵੈੱਬ ਡੈਸਕ)- ਖਾਲਸਾ ਏਡ ਦੇ ਦਫ਼ਤਰ 'ਤੇ ਐੱਨ. ਆਈ. ਏ. ਵੱਲੋਂ ਕੀਤੇ ਗਏ ਛਾਪੇਮਾਰੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਤਰਾਜ਼ ਜਤਾਇਆ ਹੈ। ਫੇਸਬੁੱਕ ਜ਼ਰੀਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਖਾਲਸਾ ਏਡ ਵਰਗੀ ਵਕਾਰੀ ਸੰਸਥਾ ਜੋ ਹਰ ਤਰ੍ਹਾਂ ਦੀ ਮੁਸੀਬਤ ਵਿਚ ਬਿਨ੍ਹਾਂ ਕਿਸੇ ਦਾ ਧਰਮ ਜਾਂ ਕੁਝ ਹੋਰ ਵੇਖੇ ਲੋੜਵੰਦਾਂ ਦੀ ਮਦਦ ਕਰਦੀ ਹੈ, ਇਥੋਂ ਤੱਕ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਥੇ ਵੀ ਮਾਨਵਤਾ ਨੂੰ ਲੋੜ ਹੁੰਦੀ ਹੈ, ਉੱਥੇ ਖਾਲਸਾ ਏਡ ਵਾਲੇ ਜ਼ਰੂਰ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਨਿਸ਼ਕਾਮ ਸੇਵਾ ਕਰਨ ਵਾਲੀ ਸੰਸਥਾ 'ਤੇ ਐੱਨ. ਆਈ. ਏ. ਦੀ ਰੇਡ ਮਾਰਨੀ ਬਹੁਤ ਹੀ ਮੰਦਭਾਗੀ ਘਟਨਾ ਹੈ।

ਇਹ ਵੀ ਪੜ੍ਹੋ- ਅਮਰੀਕਾ ਤੋਂ ਜੇਲ੍ਹ ਬ੍ਰੇਕ ਕਰਕੇ ਪੰਜਾਬ ਆਏ ਫ਼ਰਾਰ ਮੁਲਜ਼ਮ ਦਾ ਵੱਡਾ ਕਾਂਡ, ਪਰਿਵਾਰ ਨੇ ਖੋਲ੍ਹਿਆ ਕੱਚਾ-ਚਿੱਠਾ

PunjabKesari

ਰਾਜਾ ਵੜਿੰਗ ਨੇ ਕਿਹਾ ਕਿ ਮੈਂ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦਾ ਹਾਂ ਕਿ ਪੰਜਾਬ 'ਤੇ ਠੰਡੀ ਨਿਗਾਹ ਰੱਖੋ ਅਤੇ ਸੇਵਾ ਕਰਨ ਵਾਲਿਆਂ ਨੂੰ ਤੰਗ ਨਾ ਕਰੋ।  ਦੇਸ਼ ਵਿਚ ਹੋਰ ਬਹੁਤ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਜਿਹਦੇ ਵਿਚ ਲੁੱਟਾਂ-ਖੋਹਾਂ, ਦੰਗੇ ਅਤੇ ਹੋਰ ਕਤਲੋਗ਼ਾਰਤ ਸ਼ਾਮਲ ਹਨ, ਹੋ ਰਹੀਆਂ ਹਨ। ਅਜਿਹੀਆਂ ਘਟਨਾਵਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸੋ ਤੁਸੀਂ ਅਜਿਹੀਆਂ ਪੰਜਾਬ ਨਾਲ ਵਿਤਕਰਾ ਕਰਨ ਵਾਲੀਆਂ ਬੇਤੁਕੀਆਂ ਕਰਵਾਈਆਂ ਛੱਡ ਕੇ ਮਣੀਪੁਰ ਅਤੇ ਹਰਿਆਣਾ ਵਿਚ ਸ਼ਾਂਤੀ ਬਹਾਲ ਕਰਨ ਦਾ ਕੰਮ ਕਰੋ।

ਦੱਸ ਦੇਈਏ ਕਿ ਐੱਨ. ਆਈ. ਏ. ਦੀ ਟੀਮ ਨੇ ਖਾਲਸਾ ਏਡ ਦੇ ਮੁੱਖ ਦਫ਼ਤਰ ਵਿਖੇ ਛਾਪੇਮਾਰੀ ਕਰਕੇ ਕਈ ਘੰਟੇ ਜਾਂਚ ਕੀਤੀ। ਇਸ ਦੌਰਾਨ ਐੱਨ. ਆਈ. ਏ. ਦੀ ਟੀਮ ਵੱਲੋਂ ਖਾਲਸਾ ਏਡ ਪੰਜਾਬ ਇਕਾਈ ਦੇ ਆਗੂ ਅਮਰਪ੍ਰੀਤ ਸਿੰਘ ਦੇ ਘਰ 'ਚ ਵੀ ਛਾਪੇਮਾਰੀ ਕਰਕੇ ਕਈ ਘੰਟੇ ਪੁੱਛਗਿੱਛ ਕੀਤੀ ਸੀ।

ਇਹ ਵੀ ਪੜ੍ਹੋ- ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤਹਿਤ ਆਉਂਦੀਆਂ ਇਹ ਸਾਰੀਆਂ ਬਸਤੀਆਂ ਡੇਂਗੂ ਦਾ ਹਾਟਸਪਾਟ ਐਲਾਨੀਆਂ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News