ਇੱਕ ਪਿੰਡ ਇੱਕ ਬੂਥ ਲਗਾ ਕੇ ਪਿੰਡ ਸੀਚੇਵਾਲ ਨੇ ਕਾਇਮ ਕੀਤੀ ਮਿਸਾਲ, ਸੰਤ ਸੀਚੇਵਾਲ ਨੇ ਪਾਈ ਵੋਟ

Wednesday, May 10, 2023 - 10:14 AM (IST)

ਇੱਕ ਪਿੰਡ ਇੱਕ ਬੂਥ ਲਗਾ ਕੇ ਪਿੰਡ ਸੀਚੇਵਾਲ ਨੇ ਕਾਇਮ ਕੀਤੀ ਮਿਸਾਲ, ਸੰਤ ਸੀਚੇਵਾਲ ਨੇ ਪਾਈ ਵੋਟ

ਸ਼ਾਹਕੋਟ/ਜਲੰਧਰ (ਵੈੱਬ ਡੈਸਕ) : ਜਲੰਧਰ ਜ਼ਿਮਨੀ ਚੋਣ ਦੀ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅੱਜ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਿੰਗ ਪ੍ਰਕਿਰਿਆ ਜਾਰੀ ਰਹੇਗੀ। ਇਸ ਦਰਮਿਆਨ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਵੀ ਵੋਟ ਪਾਈ। ਦੱਸ ਦੇਈਏ ਕਿ ਪਿੰਡ ਸੀਚੇਵਾਲ ਵੱਲੋਂ ਪਿੰਡ 'ਚ ਇੱਕ ਬੂਥ ਲਾ ਕੇ ਮਿਸਾਲ ਕਾਇਮ ਕੀਤੀ ਗਈ ਹੈ। ਵੋਟ ਪਾਉਣ ਤੋਂ ਬਾਅਦ ਸੰਤ ਸੀਚੇਵਾਲ ਨੇ ਗੱਲ ਕਰਦਿਆਂ ਆਖਿਆ ਕਿ ਜਿਹੜਾ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੈ ਤੇ ਉਸਦੇ ਆਧਾਰ 'ਤੇ ਲੋਕ ਆਪਣੀ ਸਰਕਾਰ ਚੁਣ ਸਕਦੇ ਹਨ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ Live Update: ਸ਼ੁਰੂ ਹੋਈ ਵੋਟਿੰਗ, 19 ਉਮੀਦਵਾਰ ਚੋਣ ਮੈਦਾਨ 'ਚ

PunjabKesari

ਸੰਤ ਸੀਚੇਵਾਲ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਇਸ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਹਲਕਾ ਸ਼ਾਹਕੋਟ ਦੇ ਕੁਝ ਮੁੱਦਿਆਂ ਬਾਰੇ ਗੱਲ ਕੀਤੀ। ਸੰਤ ਸੀਚੇਵਾਲ ਨੇ ਦਾਅਵਾ ਕੀਤਾ ਕਿ ਲੋਕ ਇਸ ਵਾਰ ਧੰਨਵਾਦੀ ਵੋਟ ਪਾ ਰਹੇ ਹਨ। ਲੋਕ ਆਮ ਆਦਮੀ ਪਾਰਟੀ ਵੱਲੋਂ ਵਾਤਾਵਰਣ ਨੂੰ ਤਰਜੀਹ ਦੇ ਮੈਨੂੰ ਰਾਜ ਸਭਾ ਮੈਂਬਰ ਬਣਾਉਣ ਦੇ ਫ਼ੈਸਲੇ ਦੇ ਮੱਦੇਨਜ਼ਰ ਸਰਕਾਰ ਪੱਖੀ ਵੋਟ ਪਾ ਰਹੇ ਹਨ। 

PunjabKesari

PunjabKesari

PunjabKesari

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ: ਕਾਂਗਰਸੀ ਆਗੂ ਪਰਗਟ ਸਿੰਘ ਨੇ ਪਾਈ ਵੋਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News