ਪੂਰੇ ਪੰਜਾਬ ''ਚ ਹੋਵੇਗੀ ''ਮਾਨਸੂਨ'' ਦੀ ਬਾਰਸ਼, ਗਰਮੀ ਤੋਂ ਮਿਲੇਗੀ ਰਾਹਤ

07/10/2019 1:44:36 PM

ਲੁਧਿਆਣਾ : ਪੰਜਾਬ 'ਚ ਸੋਮਵਾਰ ਤੋਂ ਹੀ ਕਈ ਜ਼ਿਲਿਆਂ 'ਚ ਬਾਰਸ਼ ਸ਼ੁਰੂ ਹੋ ਚੁੱਕੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ 'ਚ ਅੰਮ੍ਰਿਤਸਰ ਤੋਂ ਬਾਅਦ ਲੁਧਿਆਣਾ ਅਤੇ ਕਪੂਰਥਲਾ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ, ਜਦੋਂ ਕਿ ਬਾਕੀ ਦੇ ਜ਼ਿਲਿਆਂ 'ਚ ਵੀ ਮਾਨਸੂਨ ਜਲਦੀ ਪੁੱਜਣ ਵਾਲਾ ਹੈ।

ਮੌਸਮ ਵਿਭਾਗ ਨੇ ਪੰਜਾਬ ਦੇ ਉੱਤਰੀ ਇਲਾਕਿਆਂ 'ਚ 11 ਤੋਂ 13 ਜੁਲਾਈ ਤੱਕ ਬਾਰਸ਼ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਮੰਗਲਵਾਰ ਨੂੰ ਮਾਨਸੂਨ ਨੇ ਰਾਜਸਥਾਨ ਤੋਂ ਹੁੰਦੇ ਹੋਏ ਲੁਧਿਆਣਾ, ਕਪੂਰਥਲਾ ਅਤੇ ਜਲੰਧਰ 'ਚ ਦਸਤਕ ਦੇ ਦਿੱਤੀ, ਹਾਲਾਂਕਿ ਲੁਧਿਆਣਾ 'ਚ ਮੰਗਲਵਾਰ ਨੂੰ ਬਾਰਸ਼ ਤਾਂ ਨਹੀਂ ਹੋਈ ਪਰ ਤਾਪਮਾਨ 'ਚ 2 ਦੀ ਗਿਰਾਵਟ ਆਈ ਹੈ। ਬਾਰਸ਼ ਪੈਣ ਕਾਰਨ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ।


Babita

Content Editor

Related News