ਚੰਡੀਗੜ੍ਹ : ਅੱਜ ਮੌਸਮ ਰਹੇਗਾ ਖਰਾਬ, ਬੱਦਲਾਂ ਨਾਲ ਮੀਂਹ ਪੈਣ ਦੀ ਸੰਭਾਵਨਾ

Thursday, Jan 16, 2020 - 10:21 AM (IST)

ਚੰਡੀਗੜ੍ਹ : ਅੱਜ ਮੌਸਮ ਰਹੇਗਾ ਖਰਾਬ, ਬੱਦਲਾਂ ਨਾਲ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ (ਪਾਲ) : ਜਨਵਰੀ ਦਾ ਅੱਧਾ ਮਹੀਨਾ ਲੰਘ ਚੁੱਕਾ ਹੈ ਪਰ ਠੰਡ ਦਾ ਅਸਰ ਫਿਲਹਾਲ ਘੱਟ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸੀਤ ਲਹਿਰ ਤੇਜ ਅਤੇ ਧੁੰਦ ਸੰਘਣੀ ਹੋ ਰਹੀ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਮੁਤਾਬਕ ਸ਼ਹਿਰ 'ਚ ਬਾਰਸ਼ ਹੋਣ ਦੇ ਆਸਾਰ ਹਨ। ਵੀਰਵਾਰ ਨੂੰ ਟ੍ਰਾਈਸਿਟੀ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਮੀਂਹ ਪੈਣ ਦਾ ਆਸਾਰ ਬਣੇ ਹੋਏ ਹਨ। ਬੁੱਧਵਾਰ ਸਵੇਰੇ 11 ਵਜੇ ਤੋਂ ਬਾਅਦ ਧੁੱਪ ਤਾਂ ਨਿਕਲੀ ਪਰ ਪੂਰਾ ਦਿਨ ਧੁੱਪ-ਛਾਂ ਦਾ ਖੇਡ ਚੱਲਦਾ ਰਿਹਾ।

ਸ਼ਾਮ ਹੁੰਦੇ ਹੀ ਇਕ ਵਾਰ ਫਿਰ ਧੁੰਦ ਨਾਲ ਸਰਦ ਹਵਾਵਾਂ ਸ਼ੁਰੂ ਹੋ ਗਈਆਂ। ਮੌਸਮ ਕੇਂਦਰ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ 2 ਦਿਨਾਂ ਤੱਕ ਸ਼ਹਿਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਬੱਦਲ ਛਾਏ ਰਹਿਣ ਨਾਲ ਮੀਂਹ ਪੈ ਸਕਦਾ ਹੈ। ਵੀਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 15 ਅਤੇ ਘੱਟ ਤੋਂ ਘੱਟ ਤਾਪਮਾਨ 10 ਡਿਗਲੀ ਸੈਲਸੀਅਸ ਦੇ ਨੇੜੇ ਰਹੇਗਾ। ਕਈ ਸਾਲ ਬਾਅਦ ਜਿੱਥੇ ਇਸ ਵਾਰ ਉੱਤਰੀ ਭਾਰਤ ਨੂੰ ਜ਼ਬਰਦਸਤ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਸਾਲਾਂ ਬਾਅਦ ਇੰਨਾ ਮੀਂਹ ਪਿਆ ਹੈ। ਲੋਹੜੀ 'ਤੇ ਇਸ ਵਾਰ ਪੂਰਾ ਦਿਨ ਮੀਂਹ ਪੈਂਦਾ ਰਿਹਾ। ਆਂਕੜਿਆਂ ਮੁਤਾਬਕ 4 ਸਾਲਾਂ 'ਚ ਇੰਨਾ ਮੀਂਹ ਇਸ ਸੀਜ਼ਨ 'ਚ ਨਹੀਂ ਪਿਆ ਹੈ।


author

Babita

Content Editor

Related News