ਵਾਛੜ ਨੇ ਕੀਤੀ ਤਾਪਮਾਨ 'ਚ ਕਮੀ, ਇਸ ਦਿਨ ਮੀਂਹ ਪੈਣ ਦੇ ਹਨ ਆਸਾਰ

Friday, Jun 16, 2017 - 11:10 AM (IST)

ਵਾਛੜ ਨੇ ਕੀਤੀ ਤਾਪਮਾਨ 'ਚ ਕਮੀ, ਇਸ ਦਿਨ ਮੀਂਹ ਪੈਣ ਦੇ ਹਨ ਆਸਾਰ

ਜਲੰਧਰ (ਰਾਹੁਲ)— ਇਸ ਹਫਤੇ ਵੀ ਸ਼ੁਰੂਆਤ ਤੋਂ ਹੀ ਲਗਾਤਾਰ ਵਧੇ ਹੋਏ ਤਾਪਮਾਨ 'ਤੇ ਸਵੇਰ ਤੋਂ ਸ਼ੁਰੂ ਹੋਏ ਹਲਕੇ ਮੀਂਹ ਨੇ ਰੋਕ ਲਾਈ ਹੈ ਤੇ ਵੱਧ ਤੋਂ ਵੱਧ ਤਾਪਮਾਨ ਵਿਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦੋਂਕਿ ਘੱਟੋ-ਘੱਟ ਤਾਪਮਾਨ ਵਿਚ ਕੋਈ ਖਾਸ ਫਰਕ ਨਹੀਂ ਪਿਆ। ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਤੇ ਮੀਂਹ 0.03 ਐੱਮ. ਐੱਮ. ਰਿਕਾਰਡ ਕੀਤਾ ਗਿਆ। ਦਿਨ ਵੇਲੇ ਸੂਰਜ ਦੀ ਗਰਮੀ ਕਾਇਮ ਰਹੀ। 17 ਜੂਨ ਤੱਕ ਇਸੇ ਤਰ੍ਹਾਂ ਤੇਜ਼ ਤੇ ਧੂੜ ਭਰੀ ਹਨੇਰੀ ਚੱਲਣ, ਆਸਮਾਨ ਵਿਚ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੇ ਆਸਾਰ ਹਨ। ਤਾਪਮਾਨ ਵਿਚ ਵੀ 1 ਤੋਂ 2 ਡਿਗਰੀ ਸੈਲਸੀਅਸ ਗਿਰਾਵਟ ਆਉਣ ਦੀ ਸੰਭਾਵਨਾ ਹੈ। 18 ਤੋਂ 19 ਜੂਨ ਤੱਕ ਆਸਮਾਨ ਵਿਚ ਬੱਦਲ ਛਾਏ ਰਹਿਣਗੇ। ਤੇਜ਼ ਹਨੇਰੀ ਆਉਣ ਦਾ ਵੀ ਅਨੁਮਾਨ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ। ਖੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਝੋਨੇ ਦੀ ਬਿਜਾਈ ਲਈ ਲਾਭਕਾਰੀ ਹੈ।.....


Related News