ਪੰਜਾਬ 'ਚ ਮੀਂਹ ਨੇ ਤੋੜ ਦਿੱਤੇ ਪਿਛਲੇ ਸਾਰੇ ਰਿਕਾਰਡ, ਭਰ ਗਰਮੀ ਦੇ ਮਹੀਨੇ ਲੋਕਾਂ ਨੇ ਲਿਆ ਠੰਡ ਦਾ ਮਜ਼ਾ

Thursday, Jun 01, 2023 - 01:55 PM (IST)

ਪੰਜਾਬ 'ਚ ਮੀਂਹ ਨੇ ਤੋੜ ਦਿੱਤੇ ਪਿਛਲੇ ਸਾਰੇ ਰਿਕਾਰਡ, ਭਰ ਗਰਮੀ ਦੇ ਮਹੀਨੇ ਲੋਕਾਂ ਨੇ ਲਿਆ ਠੰਡ ਦਾ ਮਜ਼ਾ

ਲੁਧਿਆਣਾ (ਬਸਰਾ) : ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਨੇ ਮੌਸਮ ਨੂੰ ਖ਼ੁਸ਼ਗਵਾਰ ਬਣਾ ਰੱਖਿਆ ਹੈ ਅਤੇ ਲੋਕਾਂ ਨੂੰ ਗਰਮੀ ਦੇ ਮਹੀਨੇ ਠੰਡ ਦਾ ਅਹਿਸਾਸ ਹੋ ਰਿਹਾ ਹੈ। ਸੂਬੇ 'ਚ ਮਈ ਮਹੀਨੇ ਦੌਰਾਨ ਪਏ ਮੀਂਹ ਨੇ ਬੀਤੇ 11 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ 11 ਸਾਲਾਂ ਦੀ ਗੱਲ ਕਰੀਏ ਤਾਂ ਸਾਲ 2013 'ਚ ਸਭ ਤੋਂ ਘੱਟ 3.8 ਮਿਲੀਮੀਟਰ ਮੀਂਹ ਪਿਆ ਸੀ। ਇਸੇ ਤਰ੍ਹਾਂ ਸਾਲ 2014 ’ਚ 21.5 ਮਿਲੀਮੀਟਰ, 2015 ’ਚ 17.6 ਮਿਲੀਮੀਟਰ, 2016 ’ਚ 26.3 ਮਿਲੀਮੀਟਰ, 2017 ’ਚ 12.7 ਮਿਲੀਮੀਟਰ, 2018 ’ਚ 7.2 ਮਿਲੀਮੀਟਰ, 2019 ’ਚ 20.6 ਮਿਲੀਮੀਟਰ, 2020 ’ਚ 29.1 ਮਿਲੀਮੀਟਰ, 2021 ’ਚ 25 ਮਿਲੀਮੀਟਰ, 2022 ’ਚ 20.1 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ, ਜਦੋਂ ਕਿ ਸਾਲ 2023 ’ਚ ਹੁਣ ਤੱਕ 45.2 ਮਿਲੀਮੀਟਰ ਮੀਂਹ ਨਾਲ ਪਿਛਲੇ 11 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ, ਜੋ ਕਿ 161 ਫ਼ੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ : CM ਮਾਨ ਦਾ ਕੇਂਦਰ ਦੀ ਜ਼ੈੱਡ ਪਲੱਸ ਸਕਿਓਰਟੀ ਲੈਣ ਤੋਂ ਇਨਕਾਰ! ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ

ਇਸੇ ਤਰ੍ਹਾਂ ਜੇਕਰ ਤਾਪਮਾਨ ਦੀ ਗੱਲ ਕਰੀਏ ਤਾ ਸਾਲ 2013 ’ਚ ਸਭ ਤੋਂ ਵੱਧ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦੋਂ ਕਿ ਸਾਲ 2023 ’ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਦਰਜ ਕੀਤਾ ਗਿਆ ਹੈ।
ਮਈ ਮਹੀਨੇ 'ਚ ਲੋਕਾਂ ਨੇ ਲਿਆ ਸੁੱਖ ਦਾ ਸਾਹ
ਮਈ ਮਹੀਨੇ ਦਾ ਆਖ਼ਰੀ ਦਿਨ ਨੇ ਆਮ ਲੋਕਾਂ ਨੂੰ ਬੜੇ ਹੀ ਖੁਸ਼ਗਵਾਰ ਢੰਗ ਨਾਲ ਅਲਵਿਦਾ ਕਿਹਾ। ਇਸ ਮਹੀਨੇ ਦੀ ਗੱਲ ਕਰੀਏ ਤਾਂ ਪੂਰੇ ਮਹੀਨੇ ’ਚ ਕੁੱਝ ਦਿਨ ਛੱਡ ਦੇਈਏ ਤਾਂ ਸਾਰਾ ਮਹੀਨਾ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਰਹੀ ਹੈ। ਕੁੱਝ ਦਿਨ ਛੱਡ ਕੇ ਪਾਰਾ ਔਸਤ ਨਾਲੋਂ ਹੇਠਾਂ ਹੀ ਰਿਹਾ ਹੈ। ਮੰਗਲਵਾਰ ਦੇਰ ਰਾਤ ਤੋਂ ਹੀ ਤੇਜ਼ ਹਵਾਵਾਂ ਦੇ ਨਾਲ ਬਿਜਲੀ ਦੀ ਗੜਗੜਾਹਟ ਤੇ ਮੀਂਹ ਨੇ ਮੌਸਮ ’ਚ ਕਾਫੀ ਬਦਲਾਅ ਲੈ ਆਂਦਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਹੁਣ ਇਸ ਖ਼ਤਰਨਾਕ ਵਾਇਰਸ ਦੀ Entry, ਇਨ੍ਹਾਂ ਜ਼ਿਲ੍ਹਿਆਂ 'ਚ ਜਾਰੀ ਹੋਇਆ ਅਲਰਟ

ਬੁੱਧਵਾਰ ਦਿਨ ਭਰ ਬੱਦਲਵਾਈ ਤੇ ਰਿਮਝਿਮ ਬਾਰਿਸ਼ ਨੇ ਤਾਪਮਾਨ ਨੂੰ ਔਸਤ ਨਾਲੋਂ 14 ਡਿਗਰੀ ਸੈਲਸੀਅਸ ਤੋਂ ਵੀ ਵਧੇਰੇ ਲੁੜਕਾ ਦਿੱਤਾ। ਭਾਵੇਂ ਬੂੰਦਾਬਾਂਦੀ ਕਰ ਕੇ ਕਈ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ ਪਰ ਸੜਕਾਂ ਉੱਪਰ ਆਵਾਜਾਈ ਆਮ ਵਰਗੀ ਹੀ ਰਹੀ ਤੇ ਰਾਹਗੀਰਾਂ ਨੇ ਠੰਡੇ ਮੌਸਮ ਦਾ ਖੂਬ ਆਨੰਦ ਲਿਆ। ਹਾਲਾਂਕਿ ਮੌਸਮ ’ਚ ਆਏ ਇਸ ਬਦਲਾਅ ਕਾਰਨ ਬਿਜਲਈ ਉਤਪਾਦਾਂ ਦੀ ਵਿਕਰੀ ਕਰਨ ਵਾਲੇ ਤੇ ਹੋਰ ਠੰਡੇ ਮਿੱਠੇ ਖਾਣ-ਪੀਣ ਦੇ ਉਤਪਾਦ ਵੇਚਨ ਵਾਲੇ ਨਿਰਾਸ਼ ਨਜ਼ਰ ਆਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News