ਪੰਜਾਬ ''ਚ ਪਏ ਮੀਂਹ ਨਾਲ ਜਨਤਾ ਨੂੰ ਰਾਹਤ, ਕਿਸਾਨ ਹੋਏ ਬਾਗੋ-ਬਾਗ (ਵੀਡੀਓ)

Tuesday, Jun 18, 2019 - 08:49 AM (IST)

ਪਟਿਆਲਾ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ ਅਤੇ ਪਾਰਾ ਵੀ 45 ਤੋਂ ਪਾਰ ਜਾ ਚੁੱਕਿਆ ਸੀ ਪਰ ਅਚਾਨਕ ਪਏ ਮੀਂਹ ਕਾਰਨ ਲੋਕਾਂ ਨੂੰ ਵੱਡੀ ਰਾਹਤ ਮਿਲੀ। ਇਸ ਦੇ ਨਾਲ ਹੀ ਕਿਸਾਨਾਂ ਵੀ ਬਾਗੋ-ਬਾਗ ਹੋਏ ਦਿਖਾਈ ਦਿੱਤੇ। ਸੂਬੇ ਦੇ ਕਈ ਇਲਾਕਿਆਂ ਸਮੇਤ ਨਾਭਾ 'ਚ ਅਚਾਨਕ ਪਏ ਮੀਂਹ ਕਾਰਨ ਇੱਥੋਂ ਦੇ ਕਿਸਾਨ ਕਾਫੀ ਖੁਸ਼ ਨਜ਼ਰ ਆਏ ਕਿਉਂਕਿ ਇਸ ਮੀਂਹ ਨਾਲ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਲੁਆਈ 'ਚ ਮਦਦ ਮਿਲੇਗੀ।

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਉਨ੍ਹਾਂ ਦੀਆਂ ਫਸਲਾਂ ਲਈ ਦੇਸੀ ਘਿਓ ਦਾ ਕੰਮ ਕੀਤਾ ਹੈ। ਉੱਥੇ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੇ ਕਹਿਰ ਤੋਂ ਇਸ ਮੀਂਹ ਨਾਲ ਸਭ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਪਾਰਾ ਵਧਣ ਕਾਰਨ ਆਮ ਜਨਤਾ ਬੇਹਾਲ ਹੋਈ ਪਈ ਸੀ ਅਤੇ ਹਰ ਪਾਸੇ ਤ੍ਰਾਹ-ਤ੍ਰਾਹ ਹੋਈ ਪਈ ਸੀ।


author

Babita

Content Editor

Related News