ਕੜਾਕੇ ਦੀ ਠੰਡ ਤੋਂ ਬਾਅਦ ਪੰਜਾਬ ’ਚ ਬਦਲਣ ਲੱਗਾ ਮੌਸਮ, ਇਸ ਤਾਰੀਖ਼ ਤੋਂ ਫਿਰ ਪਵੇਗਾ ਮੀਂਹ

02/08/2023 6:15:18 PM

ਚੰਡੀਗੜ੍ਹ : ਪੰਜਾਬ ਅੰਦਰ ਜਨਵਰੀ ਮਹੀਨੇ ਵਿਚ ਪਈ ਕੜਾਕੇ ਦੀ ਠੰਡ ਤੋਂ ਬਾਅਦ ਫਰਵਰੀ ਮਹੀਨੇ ’ਚ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਦਿਨ ਵੇਲੇ ਪੈ ਰਹੀ ਧੁੱਪ ਕਾਰਣ ਪਾਰਾ ਲਗਾਤਾਰ ਉਪਰ ਚੜ੍ਹ ਰਿਹਾ ਹੈ, ਮੰਗਲਵਾਰ ਨੂੰ ਵੀ ਕਈ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਚਾਰ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਰਿਹਾ। ਇਸ ਸਭ ਦਰਮਿਆਨ ਮੌਸਮ ਵਿਭਾਗ 9 ਤੇ 10 ਫਰਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ, ਇਸ ਤੋਂ ਇਲਾਵਾ ਪੰਜਾਬ ਵਿਚ ਠੰਡੀਆਂ ਹਵਾਵਾਂ ਦੇ ਚੱਲਣ ਨਾਲ ਮੌਸਮ ’ਚ ਥੋੜ੍ਹਾ ਬਦਲਾਅ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਹੋਇਆ ਅਨੋਖਾ ਵਿਆਹ, ਮਹਿੰਗੇ ਪੈਲੇਸ ਦੀ ਜਗ੍ਹਾ ਸਿਵਿਆਂ ’ਚ ਆਈ ਬਾਰਾਤ

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਤੇ ਪਟਿਆਲਾ ਮੰਗਲਵਾਰ ਨੂੰ ਦਿਨ ’ਚ ਸਭ ਤੋਂ ਗਰਮ ਰਹੇ। ਇਥੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਇਹ ਆਮ ਨਾਲੋਂ ਚਾਰ ਡਿਗਰੀ ਵੱਧ ਸੀ। ਲੁਧਿਆਣਾ ’ਚ ਘੱਟੋ-ਘੱਟ ਤਾਪਮਾਨ 11.3 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਸੈਲਸੀਅਸ, ਇਸ ਤੋਂ ਇਲਾਵਾ ਮੋਹਾਲੀ ’ਚ ਘੱਟੋ-ਘੱਟ ਤਾਪਮਾਨ 13.2 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ’ਚ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲਾਲ ਚੂੜੇ ਵਾਲੀ ਲਾੜੀ ਅੱਧੀ ਰਾਤ ਨੂੰ ਖੜਕਾਵੇ ਦਰਵਾਜ਼ਾ ਤਾਂ ਸਾਵਧਾਨ, ਰੌਂਗਟੇ ਖੜ੍ਹੇ ਕਰੇਗੀ ਇਹ ਖ਼ਬਰ

ਅੱਗੇ ਕਿਹੋ ਜਿਹਾ ਰਹੇਗਾ ਮੌਸਮ

9 ਅਤੇ 10 ਫਰਵਰੀ ਨੂੰ ਕੁਝ ਜ਼ਿਲ੍ਹਿਆਂ ਵਿਚ ਫਿਰ ਤੋਂ ਬੂੰਦਾਬਾਂਦੀ ਦੇ ਆਸਾਰ ਹਨ। ਅੱਧੇ ਤੋਂ ਜ਼ਿਆਦਾ ਸੂਬੇ ਵਿਚ ਜ਼ਿਲ੍ਹੇ ਡਰਾਈ ਰਹਿਣਗੇ ਕਿਉਂਕਿ ਇਕ ਵੈਸਟਰਨ ਡਿਸਟਰਬੈਂਸ 8 ਨੂੰ ਹਿਮਾਚਲ ਵਿਚ ਅਸਰ ਦਿਖਾਵੇਗੀ। ਇਸ ਦੇ ਅਸਰ ਨਾਲ ਇਥੇ 9 ਅਤੇ 10 ਫਰਵਰੀ ਨੂੰ ਬਦਲਾਅ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਹਿਮਾਚਲ ਵਿਚ 9 ਅਤੇ 10 ਫਰਵਰੀ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਬਰਫਬਾਰੀ ਅਤੇ ਬਾਰਿਸ਼ ਦੇ ਆਸਾਰ ਹਨ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਵਲੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News