ਘਰੋਂ ਨਿਕਲ ਰਹੇ ਹੋ ਤਾਂ ਛਤਰੀ ਜ਼ਰੂਰ ਲੈ ਲਓ, ਪੰਜਾਬ 'ਚ ਅੱਜ ਹੈ ਭਾਰੀ ਮੀਂਹ ਦਾ ਅਲਰਟ

Wednesday, Jul 26, 2023 - 10:15 AM (IST)

ਲੁਧਿਆਣਾ (ਵਿੱਕੀ) : ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਘਰੋਂ ਨਿਕਲਣ ਵਾਲੇ ਲੋਕ ਆਪਣੇ ਨਾਲ ਛਤਰੀ ਜ਼ਰੂਰ ਰੱਖਣ ਤਾਂ ਕਿ ਮੀਂਹ 'ਚ ਗਿੱਲੇ ਹੋਣ ਤੋਂ ਬਚਿਆ ਜਾ ਸਕੇ। ਲੁਧਿਆਣਾ ’ਚ ਮੰਗਲਵਾਰ ਨੂੰ ਮੌਸਮ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲੇ। ਸ਼ਹਿਰ ਦੇ ਕਈ ਇਲਾਕਿਆਂ ’ਚ ਸਵੇਰ ਤੋਂ ਹੀ ਬੱਦਲ ਛਾਏ ਰਹੇ, ਜਦੋਂ ਕਿ ਕਈ ਇਲਾਕਿਆਂ ’ਚ ਦਿਨ ’ਚ ਤੇਜ਼ ਧੁੱਪ ਖਿੜੀ ਰਹੀ। ਚੰਡੀਗੜ੍ਹ ਰੋਡ, ਤਾਜਪੁਰ ਰੋਡ, ਸਮਰਾਲਾ ਚੌਂਕ, ਬਸਤੀ ਜੋਧੇਵਾਲ ਸਮੇਤ ਆਸ-ਪਾਸ ਦੇ ਇਲਾਕਿਆਂ ’ਤੇ ਪੂਰਾ ਦਿਨ ਬੱਦਲਾਂ ਦਾ ਆਉਣਾ-ਜਾਣਾ ਲੱਗਾ ਰਿਹਾ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਦਿਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬੀਮਾਰ

ਵਿਚ-ਵਿਚ ਕੁੱਝ ਕੁ ਥਾਵਾਂ ’ਤੇ ਬੂੰਦਾਬਾਂਦੀ ਹੋਈ, ਜਿਸ ਨਾਲ ਲੋਕਾਂ ਨੂੰ ਧੁੱਪ ਤੋਂ ਤਾਂ ਰਾਹਤ ਮਿਲੀ, ਜਦੋਂਕਿ ਸਰਾਭਾ ਨਗਰ, ਬੱਸ ਅੱਡਾ, ਸਿਵਲ ਲਾਈਨ, ਹੈਬੋਵਾਲ ਸਮੇਤ ਆਸ-ਪਾਸ ਦੇ ਸਾਰੇ ਇਲਾਕਿਆਂ ’ਚ ਦਿਨ ’ਚ ਕਦੇ ਬੱਦਲ ਤਾਂ ਕਦੇ ਧੁੱਪ ਆਉਂਦੀ-ਜਾਂਦੀ ਰਹੀ। ਜਿਸ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਝੱਲਣ ਲਈ ਮਜਬੂਰ ਹੋਣਾ ਪਿਆ। ਸੜਕਾਂ ’ਤੇ ਰਾਹਗੀਰ ਪਸੀਨੇ ਨਾਲ ਭਿੱਜੇ ਦਿਸੇ।

ਇਹ ਵੀ ਪੜ੍ਹੋ : ਬਾਲਟੀ 'ਚ ਡੁੱਬਿਆ ਸੀ ਸਿਰ, ਨੱਕ 'ਚੋਂ ਵਹਿ ਰਿਹਾ ਸੀ ਖੂਨ, ਪੁੱਤ ਦੀ ਹਾਲਤ ਦੇਖ ਮਾਂ ਦਾ ਕੰਬਿਆ ਕਾਲਜਾ

ਸ਼ਾਮ 4 ਵਜੇ ਤੋਂ ਬਾਅਦ 2 ਤੋਂ 3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਦੋਂ ਹਵਾਵਾਂ ਚੱਲੀਆਂ ਤਾਂ ਜਾ ਕੇ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ। ਮੌਸਮ ਵਿਭਾਗ ਮੁਤਾਬਕ ਜ਼ਿਲ੍ਹੇ ’ਚ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਸ਼ਹਿਰ ’ਚ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਸ਼ਹਿਰ ’ਚ 28 ਜੁਲਾਈ ਤੱਕ ਰੁਕ-ਰੁਕ ਕੇ ਬਾਰਸ਼ ਹੋ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News