ਮੀਂਹ ਦੇ ਪਾਣੀ ''ਚ ਰੁਲ ਰਹੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ (ਵੀਡੀਓ)

Friday, Jun 29, 2018 - 01:47 PM (IST)

ਪਟਿਆਲਾ (ਇੰਦਰਜੀਤ ਬਖਸ਼ੀ) : ਕੇਂਦਰ ਅਤੇ ਸੂਬਾ ਸਰਕਾਰ ਕਰੋੜਾਂ ਰੁਪਏ ਖਰਚ ਕਰਕੇ ਕਣਕ ਦੀ ਖਰੀਦ ਕਰਦੀ ਹੈ ਪਰ ਪੰਜਾਬ 'ਚ ਖਰੀਦ ਏਜੰਸੀਆਂ ਵੱਲੋਂ ਇਸ ਕਣਕ ਦੀ ਕੋਈ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ। ਜਿਹੜੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਇਹ ਪਟਿਆਲਾ ਦੀਆਂ ਹਨ, ਜਿੱਥੇ ਖੁੱਲੇ ਅਸਮਾਨ ਹੇਠ ਬਿਨਾਂ ਕਿਸੇ ਸੁਰੱਖਿਆ ਦੇ ਪਈਆਂ ਕਣਕ ਦੀਆਂ ਬੋਰੀਆਂ ਮੀਂਹ ਦੇ ਪਾਣੀ ਨਾਲ ਗਿਲੀਆਂ ਹੋ ਰਹੀਆਂ ਹਨ। ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਪ੍ਰਸ਼ਾਸਨ ਵੱਲੋਂ ਬੋਰੀਆਂ ਨੂੰ ਢਕਣ ਦਾ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਬਾਰੇ ਜਦੋਂ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਅਜੇ ਤਾਂ ਸਿਰਫ ਪ੍ਰੀ-ਮਾਨਸੂਨ ਦੀ ਸ਼ੁਰੂਆਤ ਹੋਈ ਹੈ, ਆਉਣ ਵਾਲੇ ਸਮੇਂ 'ਚ ਮਾਨਸੂਨ ਸ਼ੁਰੂ ਹੋ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਣਕ ਦੀ ਸਾਂਭ-ਸੰਭਾਲ ਕਦੋਂ ਕਰਦਾ ਹੈ ਜਾਂ ਫਿਰ ਅਨਾਜ ਇਸੇ ਤਰ੍ਹਾਂ ਹੀ ਮੀਂਹ ਦੀ ਭੇਂਟ ਚੜ੍ਹਦਾ ਰਹੇਗਾ।


Related News