ਅਗਲੇ 2 ਦਿਨਾਂ ’ਚ ਕਿਤੇ ਮੀਂਹ, ਕਿਤੇ ਬਰਫਬਾਰੀ

Sunday, Dec 26, 2021 - 12:39 PM (IST)

ਅਗਲੇ 2 ਦਿਨਾਂ ’ਚ ਕਿਤੇ ਮੀਂਹ, ਕਿਤੇ ਬਰਫਬਾਰੀ

ਚੰਡੀਗੜ੍ਹ (ਯੂ. ਐੱਨ. ਆਈ.) : ਪੱਛਮੀ ਉੱਤਰ ਖੇਤਰ ਵਿਚ ਅਗਲੇ 2 ਦਿਨਾਂ ਤੱਕ ਕੋਹਰੇ ਅਤੇ ਸੀਤ ਲਹਿਰ ਤੋਂ ਰਾਹਤ ਮਿਲੇਗੀ ਅਤੇ ਹਲਕੇ ਬੱਦਲ ਛਾਏ ਰਹਿਣ ਨਾਲ ਪਾਰੇ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਮੌਸਮ ਕੇਂਦਰ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕਿਤੇ-ਕਿਤੇ ਹਲਕਾ ਕੋਹਰਾ ਰਿਹਾ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਪਹਾੜੀ ਖੇਤਰਾਂ ਵਿਚ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਅਗਲੇ 2 ਦਿਨ ਮੌਸਮ ਖੁਸ਼ਕ ਰਹਿਣ ਅਤੇ 27-28 ਨੂੰ ਕਿਤੇ-ਕਿਤੇ ਮੀਂਹ ਜਾਂ ਗਰਜ ਦੇ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਹੈ। ਆਦਮਪੁਰ ਦਾ ਪਾਰਾ 3 ਡਿਗਰੀ, ਬਠਿੰਡਾ 3, ਹਿਸਾਰ 6, ਲੁਧਿਆਣਾ ਅਤੇ ਅੰਮ੍ਰਿਤਸਰ ਦਾ ਪਾਰਾ 4 ਪਟਿਆਲਾ, ਗੁਰਦਾਸਪੁਰ ਅਤੇ ਪਠਾਨਕੋਟ, ਚੰਡੀਗੜ੍ਹ ਦਾ ਪਾਰਾ 6 ਡਿਗਰੀ ਰਿਹਾ।


author

Gurminder Singh

Content Editor

Related News