ਮੋਹਲੇਧਾਰ ਮੀਂਹ ਪੈਣ ਕਾਰਨ ਪਾਣੀ ''ਚ ਡੁੱਬਾ ਫਿਰੋਜ਼ਪੁਰ; ਮੌਕੇ ''ਤੇ ਸਹਾਰਾ ਬਣੀਆਂ ਦਮਕਲ ਮਹਿਕਮੇ ਦੀਆਂ ਗੱਡੀਆਂ

09/04/2020 6:04:28 PM

ਫਿਰੋਜ਼ਪੁਰ (ਕੁਮਾਰ):  ਫਿਰੋਜ਼ਪੁਰ 'ਚ ਅੱਜ 8 ਘੰਟੇ ਦੀ ਲਗਾਤਾਰ ਹੋਈ ਤੇਜ਼ ਬਾਰਿਸ਼ ਦੇ ਕਾਰਨ ਫਿਰੋਜ਼ਪੁਰ ਸ਼ਹਿਰ ਅਤੇ ਛਾਊਣੀ ਪੂਰੀ ਨਾਲ ਪਾਣੀ 'ਚ ਡੁੱਬ ਗਈ ਅਤੇ ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ। ਫਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ, ਦਿੱਲੀ ਗੇਟ, ਬਗਦਾਦੀ ਗੇਟ, ਸ਼ਹਿਰ ਦੀਆਂ ਬਸਤੀਆਂ ਆਦਿ ਖੇਤਰਾਂ 'ਚ ਪਾਣੀ ਪੂਰੀ ਤਰ੍ਹਾਂ ਨਾਲ ਭਰ ਗਿਆ।

ਇਹ ਵੀ ਪੜ੍ਹੋ:   ਕੋਰੋਨਾ ਟੈਸਟ ਕਰਵਾ ਕੇ ਬੁਰੇ ਫਸੇ ਘੁਬਾਇਆ, ਹੋਇਆ ਵੱਡਾ ਖ਼ੁਲਾਸਾ

PunjabKesari

ਸ਼ਹਿਰ ਦੀ ਮਾਲ ਰੋਡ 'ਤੇ ਸਥਿਤ ਖਾਲੀ ਪਏ ਪੰਜਾਬ ਐਗਰੀਕਲਚਰ ਡਿਵਲਪਮੈਂਟ ਬੈਂਕ ਦੇ ਪਲਾਟ 'ਚ 2 ਸੜਕਾਂ ਦਾ ਪਾਣੀ ਪੂਰੀ ਤਰ੍ਹਾਂ ਨਾਲ ਦਾਖ਼ਲ ਹੋ ਗਿਆ, ਜਿਸ ਨਾਲ ਨੇੜੇ-ਤੇੜੇ ਦੀਆਂ ਬਿਲਡਿੰਗਾਂ 'ਚ ਪਾਣੀ ਚਲਾ ਗਿਆ। ਲੋਕਾਂ ਦੇ ਵਾਹਨ ਬਾਰਸ਼ 'ਚ ਰੁਕਦੇ ਰਹੇ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ:  ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਆਇਆ ਨਵਾਂ ਮੋੜ, ਮੁੱਖ ਦੋਸ਼ੀ ਬਣਿਆ ਸਰਕਾਰੀ ਗਵਾਹ

PunjabKesari

ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਪਰਮਿੰਦਰ ਸਿੰਘ ਸੁਰਵੀਜ, ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ, ਫਾਇਰ ਅਫਸਰ ਵਿਨੋਦ ਕੁਮਾਰ ਅਤੇ ਅਧਿਕਾਰੀਆਂ ਦੀ ਟੀਮ ਵਲੋਂ ਸ਼ਹਿਰ 'ਚ ਪਾਣੀ ਦੀ ਨਿਕਾਸੀ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਬੈਂਕ ਦੀ ਖਾਲੀ ਪਲਾਟ ਅਤੇ ਹੋਰ ਖੇਤਰਾਂ 'ਚੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾ ਕੇ ਬਾਰਸ਼ ਦਾ ਪਾਣੀ ਕੱਢਿਆ ਗਿਆ। 

ਇਹ ਵੀ ਪੜ੍ਹੋ:  ਦਾਜ ਨੇ ਨਿਗਲੀ ਇਕ ਹੋਰ ਲਾਡਲੀ ਦੀ ਜਾਨ, ਸਹੁਰਿਆ ਤੋਂ ਦੁਖੀ ਹੋ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ

PunjabKesari

PunjabKesari

PunjabKesari


Shyna

Content Editor

Related News