ਜਲਾਲਾਬਾਦ ''ਚ ਦਿੱਤੀ ਮੀਂਹ ਨੇ ਦਸਤਕ, ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਛੇੜਿਆ ਕਾਂਬਾ (ਤਸਵੀਰਾਂ)

Tuesday, Nov 14, 2017 - 01:46 PM (IST)

ਜਲਾਲਾਬਾਦ ''ਚ ਦਿੱਤੀ ਮੀਂਹ ਨੇ ਦਸਤਕ, ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਛੇੜਿਆ ਕਾਂਬਾ (ਤਸਵੀਰਾਂ)

ਜਲਾਲਾਬਾਦ (ਸੇਤੀਆ, ਸੰਦੀਪ) : ਜਲਾਲਾਬਾਦ 'ਚ ਮੰਗਲਵਾਰ ਦੁਪਹਿਰੇ ਹੋਈ ਹਲਕੀ ਬਰਸਾਤ ਨੇ ਲੋਕਾਂ ਨੂੰ ਧੁੰਦ ਤੋਂ ਰਾਹਤ ਦਿੱਤੀ ਹੈ। ਮੰਗਲਵਾਰ ਦੁਪਹਿਰ ਸਮੇਂ ਹੋਈ ਹਲਕੀ ਬਾਰਿਸ਼ ਅਤੇ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ। ਦੱਸਣਯੋਗ ਹੈ ਕਿ ਮੌਸਮ ਵਿਭਾਗ ਵਲੋਂ ਵੀ ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਅਗਲੇ ਦੋ-ਤਿੰਨ ਦਿਨਾਂ ਤਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖ ਬਾਣੀ ਕੀਤੀ ਸੀ। ਲਿਹਾਜ਼ਾ ਇਸ ਬਾਰਿਸ਼ ਨਾਲ ਜਿੱਥੇ ਧੁੰਦ ਤੋਂ ਰਾਹਤ ਮਿਲੇਗੀ, ਉਥੇ ਮੌਸਮ ਵੀ ਖੁਸ਼ਗਵਾਰ ਬਣੇਗਾ।


Related News