ਬਾਰਸ਼ ਬਣੀ ਕਿਸਾਨਾਂ ਲਈ ਆਫ਼ਤ, ਕੀਤੀ ਮੁਆਵਜ਼ੇ ਦੀ ਮੰਗ

Saturday, Feb 16, 2019 - 02:51 PM (IST)

ਬਾਰਸ਼ ਬਣੀ ਕਿਸਾਨਾਂ ਲਈ ਆਫ਼ਤ, ਕੀਤੀ ਮੁਆਵਜ਼ੇ ਦੀ ਮੰਗ

ਫਤਿਹਗੜ੍ਹ ਸਾਹਿਬ (ਵਿਪਨ)—ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਾਰਸ਼ ਕਿਸਾਨਾਂ ਲਈ ਆਫਤ ਬਣ ਕੇ ਆਈ ਹੈ। ਇਸ ਬਾਰਸ਼ ਨੇ ਸੂਬੇ 'ਚ ਕਿਸਾਨਾਂ ਦੀ ਫਸਲ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਹੀ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਅਮਲੋਹ 'ਚ ਹੋਇਆ ਹੈ, ਜਿੱਥੇ ਹਜ਼ਾਰਾਂ ਏਕੜ 'ਚ ਲੱਗੀ ਆਲੂ ਦੀ ਫਸਲ ਬਾਰਸ਼ ਦੇ ਪਾਣੀ ਨਾਲ ਬਰਬਾਦ ਹੋ ਗਈ। ਬਰਬਾਦ ਹੋਈ ਫਸਲ ਦਾ ਜਾਇਜਾ ਲੈਣ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਯੂਥ ਅਕਾਲੀ ਦਲ ਦੇ ਜਾਨ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਹੁੰਚੇ। ਇਸ ਦੌਰਾਨ  ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਤੀ ਏਕੜ 50 ਹਜ਼ਾਰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। 

ਜਾਣਕਾਰੀ ਮੁਤਾਬਕ ਕਿਸਾਨਾਂ ਦਾ ਕਹਿਣਾ ਹੈ ਕਿਪ੍ਰਤੀ ਏਕੜ ਆਲੂ ਦੀ ਫਸਲ 'ਤੇ ਉਨ੍ਹਾਂ ਦਾ 50 ਤੋਂ 55 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ। ਇਸ ਤੋਂ ਅੰਦਾਜਾ ਲਗਾ ਸਕਦੇ ਹਾਂ ਕਿ ਉਨ੍ਹਾਂ ਨੂੰ ਕਿੰਨਾ ਨੁਕਸਾਨ ਝੇਲਣਾ ਪੈਂਦਾ ਹੈ। ਇਸ ਦੇ ਬਾਵਜੂਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਨਹੀਂ ਪਹੁੰਚਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਗਰਦਾਵਰੀ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਹੈ।


author

Shyna

Content Editor

Related News