ਅਬੋਹਰ ''ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਸੁੱਤੇ ਪਰਿਵਾਰ ਦੇ ਆ ਡਿੱਗੀ ਛੱਤ, ਭਰਾ-ਭੈਣ ਦੀ ਮੌਤ (ਤਸਵੀਰਾਂ)

08/21/2020 6:29:06 PM

ਅਬੋਹਰ/ਜਲਾਲਾਬਾਦ (ਰਹੇਜਾ) : ਵੀਰਵਾਰ ਨੂੰ ਪਏ ਮੀਂਹ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਵਿਚ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ, ਜਿਸ ਵਿਚ ਮਲਬੇ ਹੇਠਾਂ ਦੱਬ ਕੇ ਨਬਾਲਿਗ ਭਰਾ-ਭੈਣ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ :  ਘਰ 'ਚ ਇਕੱਲੀ ਵਿਆਹੁਤਾ ਦੇਖ ਟੱਪੀਆਂ ਹੱਦਾਂ, ਚੀਕਾਂ ਸੁਣ ਕੇ ਵੀ ਬਚਾਉਣ ਨਾ ਆਏ ਗੁਆਂਢੀ

PunjabKesari

ਇਲਾਜ ਅਧੀਨ ਰਿੰਕੂ ਪੁੱਤਰ ਰੋਸ਼ਨ ਲਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਕਮਰੇ ਵਿਚ ਸੁੱਤਾ ਪਿਆ ਸੀ ਕਿ ਅਚਨਾਕ ਰਾਤ ਨੂੰ ਲਗਭਗ 2 ਵਜੇ ਛੱਤ ਉਨ੍ਹਾਂ ਦੇ ਉਪਰ ਆ ਡਿੱਗੀ, ਜਿਸ ਹੇਠਾਂ ਸਾਰਾ ਪਰਿਵਾਰ ਦੱਬਿਆ ਗਿਆ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਣ 'ਤੇ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਭਾਰੀ ਜੱਦੋ-ਜਹਦਿ ਤੋਂ ਬਾਅਦ ਮਲਬਾਂ ਪਾਸੇ ਕਰਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਾਇਆ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਦੇ ਪੁੱਤਰ ਅਮਨ ਅਤੇ ਧੀ ਨਿਸ਼ਾ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ :  ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਦਰਮਿਆਨ ਮੋਗਾ 'ਤੇ ਮੰਡਰਾਈ ਇਕ ਹੋਰ ਆਫ਼ਤ

PunjabKesari

ਮਿਲੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਅਤਿ ਗਰੀਬ ਹੈ ਅਤੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤੀ ਕਰਕੇ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਹੈ। ਇਸ ਦੇ ਨਤੀਜਾ ਹੈ ਕਿ ਮਾਮੂਲੀ ਮੀਂਹ ਤੋਂ ਬਾਅਦ ਸ਼ਹਿਰ ਵਿਚ ਪਾਣੀ ਭਰ ਜਾਂਦਾ ਹੈ। ਲੋਕਾਂ ਨੇ ਸਰਕਾਰ ਪਾਸੋਂ ਪੀੜਤ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਹੈ।

PunjabKesari

ਉਧਰ ਹਾਦਸੇ ਤੋਂ ਬਾਅਦ ਜ਼ਖਮੀਆਂ ਦੀ ਸਾਰ ਲੈਣ ਆਏ ਸਾਬਕਾ ਕੌਸਲਰ ਬਲਵੰਤ ਸਿੰਘ, ਹਰਚਰਨ ਸਿੰਘ, ਕਰਨ ਨਾਰੰਗ ਆਦਿ ਲੋਕਾਂ ਨੇ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉਧਰ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਗ੍ਰਿਫਤਾਰ, ਪੁੱਛਗਿੱਛ ਦੌਰਾਨ ਕੀਤਾ ਵੱਡਾ ਖ਼ੁਲਾਸਾ

PunjabKesari

PunjabKesari

PunjabKesari


Gurminder Singh

Content Editor

Related News