ਰੇਲਵੇ ਨੇ ਜਾਰੀ ਕੀਤੀ ਨਵੀਂ ਸੂਚੀ: 13 ਤਕ ਰੱਦ ਰਹਿਣਗੀਆਂ ਕਟੜਾ, ਹਰਿਦੁਆਰ ਅਤੇ ਦਿੱਲੀ ਦੀਆਂ ਇਹ ਟਰੇਨਾਂ
Saturday, May 11, 2024 - 12:27 PM (IST)
ਜਲੰਧਰ (ਪੁਨੀਤ)–ਸ਼ੰਭੂ ਸਟੇਸ਼ਨ ’ਤੇ ਧਰਨਾ-ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕਾਰਨ ਅੰਬਾਲਾ ਤੋਂ ਪੰਜਾਬ ਆਉਣ ਵਾਲਾ ਰੇਲਵੇ ਟਰੈਕ ਬੰਦ ਪਿਆ, ਜਿਸ ਕਾਰਨ ਰੋਜ਼ਾਨਾ ਸੈਂਕੜੇ ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸੇ ਸਿਲਸਿਲੇ ਵਿਚ ਵੱਖ-ਵੱਖ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਜਾ ਰਿਹਾ ਹੈ, ਜਦਕਿ ਦਰਜਨਾਂ ਟਰੇਨਾਂ ਨੂੰ ਰੋਜ਼ਾਨਾ ਦੂਜੇ ਰੂਟਾਂ ਜ਼ਰੀਏ ਅੰਮ੍ਰਿਤਸਰ, ਪਠਾਨਕੋਟ ਅਤੇ ਹੋਰਨਾਂ ਸਟਸ਼ੇਨਾਂ ਤਕ ਭੇਜਿਆ ਜਾ ਰਿਹਾ ਹੈ।
ਇਸੇ ਸਿਲਸਿਲੇ ਵਿਚ ਰੇਲਵੇ ਵੱਲੋਂ ਨਵੀਂ ਸੂਚੀ ਜਾਰੀ ਕਰਦੇ ਹੋਏ 13 ਮਈ ਤਕ ਲਈ ਸੈਂਕੜੇ ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਕਈਆਂ ਨੂੰ 3 ਦਿਨਾਂ ਲਈ ਰੱਦ ਕੀਤਾ ਗਿਆ ਹੈ। ਪੁਰਾਣੀ ਦਿੱਲੀ ਅਤੇ ਅੰਬਾਲਾ ਕੈਂਟ ਤੋਂ ਸ਼ਾਰਟ ਟਰਮੀਨੇਟ ਕੀਤੀਆਂ ਗਈਆਂ ਟਰੇਨਾਂ ’ਚ 14661-14662 (ਬਾੜਮੇਰ-ਜੰਮੂਤਵੀ), 15211-15212 (ਦਰਭੰਗਾ-ਅੰਮ੍ਰਿਤਸਰ) ਟਰੇਨਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ। ਉਕਤ ਟਰੇਨਾਂ 14 ਮਈ ਤਕ ਲਈ ਟਰਮੀਨੇਟ ਰਹਿਣਗੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਨੇਰੀ ਨਾਲ ਛਾਈ ਕਾਲੀ ਘਟਾ, ਭਿਆਨਕ ਗਰਮੀ ਤੋਂ ਮਿਲੀ ਰਾਹਤ
ਇਸੇ ਤਰ੍ਹਾਂ ਨਾਲ 13 ਮਈ ਤਕ ਲਈ ਰੱਦ ਕੀਤੀਆਂ ਗਈਆਂ ਟਰੇਨਾਂ ਵਿਚ ਜਲੰਧਰ ਅਤੇ ਕੈਂਟ ਦੀਆਂ ਮਹੱਤਵਪੂਰਨ ਟਰੇਨਾਂ ਸ਼ਾਮਲ ਹਨ। ਇਨ੍ਹਾਂ ਵਿਚ 14033-14034 (ਪੁਰਾਣੀ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ), 12497-12498 (ਅੰਮ੍ਰਿਤਸਰ-ਦਿੱਲੀ, ਸ਼ਾਨ-ਏ-ਪੰਜਾਬ), 22429-22430 (ਪੁਰਾਣੀ ਦਿੱਲੀ-ਪਠਾਨਕੋਟ), 12459-12460 (ਨਵੀਂ ਦਿੱਲੀ-ਅੰਮ੍ਰਿਤਸਰ), 12053-12054 (ਅੰਮ੍ਰਿਤਸਰ-ਹਰਿਦੁਆਰ), 14681-14682 (ਨਵੀਂ ਦਿੱਲੀ-ਜਲੰਧਰ ਸਿਟੀ), 14653-14654 (ਅੰਮ੍ਰਿਤਸਰ-ਹਿਸਾਰ), 14629-14630 (ਚੰਡੀਗੜ੍ਹ-ਫਿਰੋਜ਼ਪੁਰ), 12411-12412 (ਅੰਮ੍ਰਿਤਸਰ-ਚੰਡੀਗੜ੍ਹ), 12241-12242 (ਅੰਮ੍ਰਿਤਸਰ-ਚੰਡੀਗੜ੍ਹ), 04689-04690 (ਅੰਬਾਲਾ ਕੈਂਟ-ਜਲੰਧਰ ਸਿਟੀ) ਆਦਿ ਟਰੇਨਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ।
ਟਰੇਨਾਂ ਰੱਦ ਹੋਣ ਨਾਲ ਜਿੱਥੇ ਇਕ ਪਾਸੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ, ਉਥੇ ਹੀ ਟਰੇਨਾਂ ਦੇ ਰੂਟ ਡਾਇਵਰਟ ਹੋਣ ਕਾਰਨ ਸਾਰੀਆਂ ਟਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਕਈ-ਕਈ ਘੰਟੇ ਸਟੇਸ਼ਨ ’ਤੇ ਉਡੀਕ ਕਰਨੀ ਪੈ ਰਹੀ ਹੈ। ਇਸੇ ਸਿਲਸਿਲੇ ਵਿਚ ਟਰੇਨ ਨੰਬਰ 14618 (ਅੰਮ੍ਰਿਤਸਰ-ਪੂਰਨੀਆਂ ਕੋਰਟ) ਦੇ ਪਹੁੰਚਣ ’ਤੇ ਸਟੇਸ਼ਨ ’ਤੇ ਭਾਰੀ ਭੀੜ ਲੱਗ ਗਈ। ਲੇਬਰ ਨਾਲ ਸਬੰਧਤ ਸੈਂਕੜੇ ਲੋਕ ਟਰੇਨ ਵਿਚ ਚੜ੍ਹਨ ਲਈ ਧੱਕਾ-ਮੁੱਕੀ ਕਰਦੇ ਨਜ਼ਰ ਆਏ।
ਉਕਤ ਟਰੇਨ ਆਪਣੇ ਸਮੇਂ ਤੋਂ ਕਈ ਘੰਟਿਆਂ ਦੀ ਦੇਰੀ ਨਾਲ ਪੁੱਜੀ ਸੀ ਅਤੇ ਸਟੇਸ਼ਨ ’ਤੇ ਪੁੱਜੇ ਲੋਕਾਂ ਨੂੰ ਇਸ ਟਰੇਨ ਦੇ ਆਉਣ ਸਬੰਧੀ ਕੋਈ ਸੂਚਨਾ ਹੀ ਨਹੀਂ ਸੀ। ਜਦੋਂ ਲੋਕਾਂ ਨੂੰ ਉਸ ਟਰੇਨ ਦੇ ਆਉਣ ਦਾ ਪਤਾ ਲੱਗਾ ਕਿ ਟਿਕਟ ਕਾਊਂਟਰ ’ਤੇ ਭਾਰੀ ਭੀੜ ਲੱਗ ਗਈ। ਯਾਤਰੀ ਕਿਸੇ ਵੀ ਤਰ੍ਹਾਂ ਇਸ ਟਰੇਨ ਦੀ ਟਿਕਟ ਲੈਣ ਵਿਚ ਜੁਟ ਗਏ। ਇਸ ਤੋਂ ਬਾਅਦ ਯਾਤਰੀਆਂ ਨੂੰ ਚੱਲਦੀ ਟਰੇਨ ਵਿਚ ਚੜ੍ਹਦਿਆਂ ਵੇਖਿਆ ਗਿਆ। ਭਾਰੀ ਸਾਮਾਨ ਨਾਲ ਟਰੇਨ ਵਿਚ ਚੜ੍ਹਨ ਸਮੇਂ ਲੋਕਾਂ ਵਿਚ ਭਾਰੀ ਜੋਸ਼ ਸੀ ਕਿਉਂਕਿ ਦੂਜੀ ਟਰੇਨ ਨੂੰ ਆਉਣ ਵਿਚ ਕਈ ਘੰਟਿਆਂ ਦਾ ਸਮਾਂ ਲੱਗਣਾ ਸੀ, ਜਦੋਂ ਕਿ ਉਨ੍ਹਾਂ ਦੇ ਰੂਟ ਨਾਲ ਸਬੰਧਤ ਟਰੇਨ ਆ ਜਾਣ ਕਾਰਨ ਲੋਕ ਕਿਸੇ ਵੀ ਤਰ੍ਹਾਂ ਉਸ ਵਿਚ ਸਫਰ ਕਰਨ ਨੂੰ ਮਹੱਤਵ ਦੇ ਰਹੇ ਸਨ।
ਇਹ ਵੀ ਪੜ੍ਹੋ- ਗਦਾਈਪੁਰ ’ਚ ਬੈੱਡ ’ਚੋਂ ਮਿਲੀ ਲਾਸ਼ ਵਿਨੋਦ ਦੀ ਨਹੀਂ ਸੇਵਾਮੁਕਤ ਫ਼ੌਜੀ ਦੀ ਨਿਕਲੀ, ਹੈਰਾਨ ਕਰ ਦੇਣ ਵਾਲੇ ਹੋਏ ਖ਼ੁਲਾਸੇ
ਦਰਭੰਗਾ, ਜੰਮੂਤਵੀ, ਕੋਲਕਾਤਾ, ਵਿਸ਼ਾਖਾਪਟਨਮ ਟਰੇਨਾਂ ਦੇ ਰੂਟ ਰਹਿਣਗੇ ਡਾਇਵਰਟ
ਇਸੇ ਤਰ੍ਹਾਂ ਨਾਲ ਜਲੰਧਰ ਤੋਂ ਹੋ ਕੇ ਲੰਘਣ ਵਾਲੀਆਂ ਦਰਜਨਾਂ ਟਰੇਨਾਂ ਦੇ ਰੂਟਾਂ ਨੂੰ ਡਾਇਵਰਟ ਕੀਤਾ ਗਿਆ ਹੈ। ਇਨ੍ਹਾਂ ਵਿਚ 12425 (ਨਵੀਂ ਦਿੱਲੀ-ਜੰਮੂਤਵੀ), 12445 (ਨਵੀਂ ਦਿੱਲੀ-ਕਟੜਾ), 13151 (ਕਲਕੱਤਾ-ਅੰਮ੍ਰਿਤਸਰ), 18237 (ਕੋਰਬਾ-ਅੰਮ੍ਰਿਤਸਰ), 18103 (ਟਾਟਾ ਨਗਰ-ਅੰਮ੍ਰਿਤਸਰ), 22423 (ਗੋਰਖਪੁਰ-ਅੰਮ੍ਰਿਤਸਰ), 22551 (ਦਰਭੰਗਾ-ਜੰਮੂਤਵੀ), 13005 (ਹਾਵੜਾ-ਅੰਮ੍ਰਿਤਸਰ), 12355 (ਪਟਨਾ-ਜੰਮੂ), 22445 (ਕਾਨਪੁਰ-ਅੰਮ੍ਰਿਤਸਰ), 20807 (ਵਿਸ਼ਾਖਾਪਟਨਮ-ਅੰਮ੍ਰਿਤਸਰ), 12013 (ਨਵੀਂ ਦਿੱਲੀ-ਅੰਮ੍ਰਿਤਸਰ), 12903 (ਮੁੰਬਈ ਸੈਂਟਰਲ-ਅੰਮ੍ਰਿਤਸਰ), 22461 (ਕਟੜਾ-ਦਿੱਲੀ), 12311 (ਕਲਕੱਤਾ-ਅੰਮ੍ਰਿਤਸਰ), 14605 (ਰਿਸ਼ੀਕੇਸ਼-ਜੰਮੂ) ਸਮੇਤ ਕਈ ਮਹੱਤਵਪੂਰਨ ਟਰੇਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ- ਦਸੂਹਾ 'ਚ ਹੋਏ ਕਿਸਾਨ ਆਗੂ ਦੇ ਕਤਲ ਕਾਂਡ ਦੇ ਮਾਮਲੇ 'ਚ ਨਵਾਂ ਮੋੜ, ਭਰਜਾਈ ਨਿਕਲੀ ਕਾਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8