ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਸ ਵੱਡੀ ਯੋਜਨਾ ’ਤੇ ਕੰਮ ਕਰ ਰਿਹਾ ਕੇਂਦਰ

Tuesday, Aug 01, 2023 - 06:40 PM (IST)

ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਸ ਵੱਡੀ ਯੋਜਨਾ ’ਤੇ ਕੰਮ ਕਰ ਰਿਹਾ ਕੇਂਦਰ

ਚੰਡੀਗੜ੍ਹ (ਅਸ਼ਵਨੀ) : ਅਗਲੇ ਸਾਲ ਤੱਕ ਪੰਜਾਬ ਦੇ ਕਈ ਰੇਲਵੇ ਸਟੇਸ਼ਨ ਨਵੀਂ ਦਿਖ ਵਿਚ ਵਿਖਾਈ ਦੇਣਗੇ। ਇਹ ਸਭ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਚੱਲਦੇ ਸੰਭਵ ਹੋਵੇਗਾ। ਰੇਲ ਮੰਤਰਾਲਾ ਨੇ ਇਸ ਯੋਜਨਾ ਤਹਿਤ ਪੰਜਾਬ ਦੇ 30 ਰੇਲਵੇ ਸਟੇਸ਼ਨ ਚੁਣੇ ਹਨ। ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਆਧੁਨਿਕੀਕਰਨ ਦੀ ਇਹ ਯੋਜਨਾ ਅੰਬਾਲਾ ਅਤੇ ਫਿਰੋਜ਼ਪੁਰ ਰੇਲਵੇ ਮੰਡਲ ਅਧੀਨ ਪੂਰੀ ਹੋਵੇਗੀ। ਅੰਬਾਲਾ ਮੰਡਲ ਅਧੀਨ 13 ਰੇਲਵੇ ਸਟੇਸ਼ਨ ਜਦੋਂਕਿ ਫਿਰੋਜ਼ਪੁਰ ਮੰਡਲ ਅਧੀਨ 17 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਹੋਵੇਗਾ। ਅਧਿਕਾਰੀਆਂ ਦੀ ਮੰਨੀਏ ਤਾਂ ਫਿਰੋਜ਼ਪੁਰ ਮੰਡਲ ਅਧੀਨ ਕਈ ਰੇਲਵੇ ਸਟੇਸ਼ਨਾਂ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਜਦੋਂਕਿ ਅੰਬਾਲਾ ਮੰਡਲ ਦੇ ਪੱਧਰ ’ਤੇ ਕਾਰਜ ਮਨਜ਼ੂਰੀ ਲੈਣ ਅਤੇ ਟੈਂਡਰ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਕੋਸ਼ਿਸ਼ ਹੈ ਕਿ ਸਾਲ 2023 ਦੇ ਅੰਤ ਤੱਕ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਲਈ ਜਾਣ ਅਤੇ 2024 ਤੱਕ ਸਾਰੇ ਰੇਲਵੇ ਸਟੇਸ਼ਨਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਹਾਲਾਂਕਿ ਫਿਰੋਜ਼ਪੁਰ ਮੰਡਲ ਦੇ ਪੱਧਰ ’ਤੇ ਉਮੀਦ ਹੈ ਕਿ ਸਾਲ 2024 ਦੇ ਵਿਚਕਾਰ ਤੱਕ ਕਰੀਬ ਅੱਧਾ ਦਰਜਨ ਰੇਲਵੇ ਸਟੇਸ਼ਨ ਦਾ ਕਾਰਜ ਮੁਕੰਮਲ ਵੀ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਲਈ ਮੌਸਮ ਵਿਭਾਗ ਨੇ ਮੁੜ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦਾ ਹੈ ਭਾਰੀ ਮੀਂਹ

ਜਲੰਧਰ ਕੈਂਟ ਸਟੇਸ਼ਨ ਦਾ ਕੰਮ ਫਰਵਰੀ ਤੱਕ ਪੂਰਾ ਕਰਨ ਦਾ ਟੀਚਾ

ਫਿਰੋਜ਼ਪੁਰ ਮੰਡਲ ਅਧੀਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਕਾਰਜ ਕਾਫ਼ੀ ਐਡਵਾਂਸ ਸਟੇਜ ਵਿਚ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਫਰਵਰੀ 2024 ਤੱਕ ਸਟੇਸ਼ਨ ਦੇ ਸਾਰੇ ਕਾਰਜ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਹੈ। ਇਸ ਕੜੀ ਵਿਚ ਢੰਡਾਰੀ ਕਲਾਂ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਕਾਰਜ ਵੀ ਐਡਵਾਂਸ ਸਟੇਜ ਵਿਚ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਇਕ ਐਂਟਰੀ ਬੰਦ ਕਰ ਕੇ ਦੂਜੀ ਐਂਟਰੀ ਸ਼ੁਰੂ ਕਰਨ, ਬੁਕਿੰਗ ਦਫ਼ਤਰ ਸ਼ਿਫਟ ਕਰਨ ਤੋਂ ਇਲਾਵਾ ਪਾਰਕਿੰਗ ਦਾ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਇੱਥੇ ਮਲਟੀਲੈਵਲ ਪਾਰਕਿੰਗ ਬਣਾਈ ਜਾ ਰਹੀ ਹੈ ਤਾਂਕਿ ਟ੍ਰੈਫਿਕ ਦੀ ਮੁਸ਼ਕਿਲ ਨੂੰ ਘੱਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਪੁੱਤ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਸੁਣ ਹੋਵੋਗੇ ਹੈਰਾਨ

ਹੁਸ਼ਿਆਰਪੁਰ ਅਤੇ ਫਗਵਾੜਾ ਸਟੇਸ਼ਨ ’ਤੇ ਵੀ ਕੰਮ ਸ਼ੁਰੂ

ਹੁਸ਼ਿਆਰਪੁਰ ਅਤੇ ਫਗਵਾੜਾ ਰੇਲਵੇ ਸਟੇਸ਼ਨ ਦਾ ਹਾਲ ਹੀ ਵਿਚ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਹੁਣ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ 2024 ਤੱਕ ਕਈ ਨਿਰਮਾਣ ਕਾਰਜ ਮੁਕੰਮਲ ਕਰ ਲਏ ਜਾਣਗੇ। ਅਧਿਕਾਰੀਆਂ ਅਨੁਸਾਰ ਸਟੇਸ਼ਨਾਂ ਦਾ ਆਧੁਨਿਕੀਰਨ ਇਸ ਲਿਹਾਜ਼ ਨਾਲ ਕੀਤਾ ਜਾ ਰਿਹਾ ਹੈ ਕਿ ਮੁਸਾਫਰਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲੇ। ਖਾਸ ਤੌਰ ’ਤੇ ਸਟੇਸ਼ਨ ਨੂੰ ਇਸ ਤਰ੍ਹਾਂ ਨਾਲ ਬਣਾਇਆ ਜਾਵੇ ਕਿ ਮੁਸਾਫਰਾਂ ਨੂੰ ਸੌਖ ਨਾਲ ਪਲੇਟਫਾਰਮ ਤੱਕ ਐਂਟਰੀ ਮਿਲੇ। ਇਸ ਲਈ ਦਿੱਲੀ, ਚੰਡੀਗੜ੍ਹ ਦੀ ਤਰਜ਼ ’ਤੇ ਦੋ ਤਰਫਾ ਐਂਟਰੀ ’ਤੇ ਫੋਕਸ ਕੀਤਾ ਜਾ ਰਿਹਾ ਹੈ ਤਾਂਕਿ ਮੁਸਾਫ਼ਰ ਆਪਣੇ ਨਜ਼ਦੀਕੀ ਸਥਾਨ ਤੋਂ ਪਲੇਟਫਾਰਮ ਤੱਕ ਪਹੁੰਚ ਸਕਣ।

ਇਹ ਵੀ ਪੜ੍ਹੋ : ਜਲੰਧਰ ਵਿਚ ਫਰਜ਼ੀ NRI ਮੈਰਿਜ ਸਰਵਿਸ ਦਾ ਪਰਦਾਫਾਸ਼, ਘਟਨਾ ਦਾ ਪੂਰਾ ਸੱਚ ਜਾਣ ਉੱਡਣਗੇ ਹੋਸ਼

ਸਹੂਲਤ : ਬਿਹਤਰੀਨ ਸੂਚਨਾ ਪ੍ਰਣਾਲੀ ਅਤੇ ਐਗਜ਼ੀਕਿਊਟਿਵ ਲਾਊਂਜ

ਅਧਿਕਾਰੀਆਂ ਦੀ ਮੰਨੀਏ ਤਾਂ ਇਸ ਯੋਜਨਾ ਤਹਿਤ ਸਟੇਸ਼ਨਾਂ ’ਤੇ ਬਿਹਤਰੀਨ ਮੁਸਾਫ਼ਰ ਸੂਚਨਾ ਪ੍ਰਣਾਲੀ ਤੋਂ ਲੈ ਕੇ ਮੁਸਾਫਰਾਂ ਲਈ ਐਗਜ਼ੀਕਿਊਟਿਵ ਲਾਊਂਜ ਤੱਕ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਂਝ ਤਾਂ ਸਟੇਸ਼ਨਾਂ ਦੀ ਲੋੜ ਅਨੁਸਾਰ ਲੈਂਡਸਕੈਪਿੰਗ ਤੋਂ ਲੈ ਕੇ ਇਨਡੋਰ ਅਤੇ ਆਊਟਡੋਰ ਸੁਧਾਰ ਹੋਣਗੇ ਪਰ ਕੁਝ ਸਹੂਲਤਾਂ ਸਾਰੇ ਸਟੇਸ਼ਨਾਂ ’ਤੇ ਸਥਾਈ ਤੌਰ ’ਤੇ ਮੁਹੱਈਆ ਹੋਣਗੀਆਂ। ਇਨ੍ਹਾਂ ਵਿਚ ਸਾਰੇ ਸਟੇਸ਼ਨਾਂ ’ਤੇ ਸਵੈ-ਚਲਤ ਪੌੜੀਆਂ, ਲਿਫਟ, ਫਰੀ ਵਾਈ-ਫਾਈ, ਮੁੱਢਲੀਆਂ ਸਹੂਲਤਾਂ ਵਾਲੇ ਉਡੀਕਘਰ, ਵਪਾਰਕ ਬੈਠਕਾਂ ਲਈ ਨਾਮਜ਼ਦ ਸਥਾਨ ਵਰਗੇ ਕਾਰਜ ਕੀਤੇ ਜਾਣਗੇ।

ਇਹ ਵੀ ਪੜ੍ਹੋ : ਨਸ਼ੇ ਦੀ ਲੋਰ ’ਚ ਵੱਡਾ ਕਾਂਡ ਕਰ ਗਿਆ ਨਸ਼ੇੜੀ, ਪੀ. ਆਰ. ਟੀ. ਸੀ. ਬਸ ਹੀ ਕਰ ਲਈ ਚੋਰੀ

ਵਨ ਸਟੇਸ਼ਨ, ਵਨ ਪ੍ਰੋਡਕਟ ਦਾ ਦਾਇਰਾ ਵੀ ਵਧੇਗਾ

ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਨਾਲ ਵੰਨ ਸਟੇਸ਼ਨ, ਵੰਨ ਪ੍ਰੋਡਕਟ ਸਕੀਮ ਦਾ ਵੀ ਦਾਇਰਾ ਵਧੇਗਾ। ਇਸ ਸਕੀਮ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ’ਤੇ ਲਾਗੂ ਕੀਤਾ ਜਾਵੇਗਾ। ਰੇਲ ਮੰਤਰਾਲਾ ਨੇ ਹਾਲ ਹੀ ਵਿਚ ਇਸ ਯੋਜਨਾ ਦਾ ਦਾਇਰਾ ਵਧਾਉਣ ਲਈ ਹੁਕਮ ਜਾਰੀ ਕੀਤੇ ਹਨ ਤਾਂਕਿ ਇਕ ਸਟੇਸ਼ਨ ਇਕ ਉਤਪਾਦ ਆਊਟਲੇਟ ਦੀ ਗਿਣਤੀ ਵਧਾਈ ਜਾਵੇ। ਇਸ ਤਹਿਤ ਅੰਮ੍ਰਿਤ ਭਾਰਤ ਸਟੇਸ਼ਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਮੰਡਲ ਅਧੀਨ ਹੁਣ ਤੱਕ ਕਰੀਬ 23 ਸਟੇਸ਼ਨਾਂ ’ਤੇ ਵੰਨ ਸਟੇਸ਼ਨ ਵਨ ਪ੍ਰੋਡਕਟ ਯੋਜਨਾ ਅਮਲ ਵਿਚ ਲਿਆਂਦੀ ਗਈ ਹੈ। ਛੇਤੀ ਹੀ 14 ਨਵੇਂ ਸਟੇਸ਼ਨਾਂ ’ਤੇ ਇਸਨੂੰ ਅਮਲ ਵਿਚ ਲਿਆਂਦਾ ਜਾਵੇਗਾ। ਇਸ ਕੜੀ ਵਿਚ ਅੰਬਾਲਾ ਰੇਲਵੇ ਮੰਡਲ ਅਧੀਨ 14 ਰੇਲਵੇ ਸਟੇਸ਼ਨਾਂ ’ਤੇ ਵਨ ਸਟੇਸ਼ਨ ਵਨ ਪ੍ਰੋਡਕਟ ਆਊਟਲੇਟ ਖੋਲ੍ਹਿਆ ਗਿਆ ਹੈ।

ਇਹ ਵੀ ਪੜ੍ਹੋ : ਕੁੱਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਮੁੜ ਐਕਟਿਵ ਹੋਵੇਗਾ ਮਾਨਸੂਨ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

ਰੂਫ ਪਲਾਜ਼ਾ ਤੋਂ ਲੈ ਕੇ ਸਟੇਸ਼ਨ ਇਮਾਰਤ ਵਿਚ ਵੀ ਸੁਧਾਰ ਕੀਤਾ ਜਾਵੇਗਾ

ਯੋਜਨਾ ਤਹਿਤ ਸਟੇਸ਼ਨ ਦੀ ਇਮਾਰਤ ਵਿਚ ਸੁਧਾਰ ਤੋਂ ਇਲਾਵਾ ਦਿਵਿਆਂਗਾਂ ਲਈ ਸਹੂਲਤਾਂ, ਸਥਾਈ ਅਤੇ ਵਾਤਾਵਰਣ ਅਨੁਕੂਲ ਹੱਲ, ਗਿੱਟੀ ਰਹਿਤ ਪਟੜੀਆਂ ਦੀ ਵਿਵਸਥਾ ਅਤੇ ਲੋੜ ਅਨੁਸਾਰ ਰੂਫ ਪਲਾਜ਼ਾ ਅਤੇ ਲੰਬੀ ਮਿਆਦ ਵਿਚ ਸਟੇਸ਼ਨ ’ਤੇ ਸਿਟੀ ਸੈਂਟਰ ਦੀ ਪੜਾਅਬੱਧ ਯੋਜਨਾ ਅਤੇ ਨਿਰਮਾਣ ਦੀ ਵੀ ਪ੍ਰਕਲਪਣਾ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ

ਦੇਸ਼ ਭਰ ’ਚ 1309 ਸਟੇਸ਼ਨਾਂ ਦੀ ਕੀਤੀ ਨਿਸ਼ਾਨਦੇਹੀ

ਇਸ ਯੋਜਨਾ ਤਹਿਤ ਭਾਰਤੀ ਰੇਲਵੇ ਨੇ ਦੇਸ਼ਭਰ ਵਿਚ ਕਰੀਬ 1309 ਸਟੇਸ਼ਨਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਨ੍ਹਾਂ ਵਿਚ ਚੰਡੀਗੜ੍ਹ ਰੇਲਵੇ ਸਟੇਸ਼ਨ ਵੀ ਸ਼ਾਮਿਲ ਹੈ ਜਦੋਂਕਿ ਗੁਆਂਢੀ ਰਾਜ ਹਰਿਆਣੇ ਦੇ 34 ਅਤੇ ਰਾਜਸਥਾਨ ਦੇ 83 ਰੇਲਵੇ ਸਟੇਸ਼ਨ ਸ਼ਾਮਿਲ ਹਨ। ਹਿਮਾਚਲ ਪ੍ਰਦੇਸ਼ ਦੇ 4 ਸਟੇਸ਼ਨਾਂ ਦਾ ਵੀ ਆਧੁਨਿਕੀਕਰਨ ਹੋਵੇਗਾ। ਸਭ ਤੋਂ ਵੱਧ ਗਿਣਤੀ ਉੱਤਰਪ੍ਰਦੇਸ਼ ਦੀ ਹੈ, ਜਿੱਥੇ 156 ਰੇਲਵੇ ਸਟੇਸ਼ਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੋਗਾ ਦੇ ਮਸ਼ਹੂਰ ਚੌਕ ’ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਸੜਕ ’ਚ ਧੂਹ-ਧੂਹ ਕੁੱਟੇ ਮੁੰਡੇ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News