ਰੇਲਵੇ ਪਾਰਸਲ ਵਿਭਾਗ ਦੀ ਅਣਦੇਖੀ ਨਾਲ 1500 ਚੂਜ਼ੇ ਭੁੱਖ ਤੇ ਠੰਡ ਨਾਲ ਮਰੇ

Wednesday, Dec 20, 2017 - 12:04 AM (IST)

ਰੇਲਵੇ ਪਾਰਸਲ ਵਿਭਾਗ ਦੀ ਅਣਦੇਖੀ ਨਾਲ 1500 ਚੂਜ਼ੇ ਭੁੱਖ ਤੇ ਠੰਡ ਨਾਲ ਮਰੇ

ਫਿਰੋਜ਼ਪੁਰ(ਸ਼ੈਰੀ, ਪਰਮਜੀਤ)—ਅੰਬਾਲਾ ਸ਼ਹਿਰ ਤੋਂ ਅਟਾਵਾ ਲਈ ਪਾਰਸਲ ਕੀਤੇ ਗਏ ਮੁਰਗੀਆਂ ਦੇ ਚੂਜ਼ਿਆਂ ਦੇ 25 ਡੱਬੇ ਰੇਲਵੇ ਪਾਰਸਲ ਵਿਭਾਗ ਦੀ ਅਣਦੇਖੀ ਕਾਰਨ ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ। ਮਿਲੀ ਜਾਣਕਾਰੀ ਮੁਤਾਬਿਕ ਕਿਸੇ ਵਿਅਕਤੀ ਨੇ ਅੰਬਾਲਾ ਤੋਂ ਅਟਾਵਾ ਰੇਲਵੇ ਸਟੇਸ਼ਨ ਤੱਕ ਇਹ ਡੱਬੇ ਪਾਰਸਲ ਕਰਵਾ ਕੇ ਭੇਜੇ ਸਨ ਪਰ ਉਸ ਰੇਲਵੇ ਸਟੇਸ਼ਨ 'ਤੇ ਪਾਰਸਲ ਵਿਭਾਗ ਨੇ ਨਹੀਂ ਉਤਾਰੇ ਤੇ ਹੋਰ ਕਿਸੇ ਸਟੇਸ਼ਨ 'ਤੇ ਉਤਾਰ ਦਿੱਤੇ। ਫਿਰ ਇਨ੍ਹਾਂ ਨੂੰ ਪੰਜਾਬ ਮੇਲ ਫਿਰੋਜ਼ਪੁਰ ਗੱਡੀ ਰਾਹੀਂ ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ 'ਤੇ ਉਤਾਰ ਦਿੱਤਾ ਗਿਆ। ਵਰਣਨਯੋਗ ਇਹ ਹੈ ਕਿ ਇਨ੍ਹਾਂ ਡੱਬਿਆਂ ਵਿਚ ਬੰਦ 2500 ਚੂਜ਼ਿਆਂ'ਚੋਂ 1500 ਚੂਚੇ ਭੁੱਖ ਤੇ ਠੰਡ ਨਾਲ ਹੀ ਮਰ ਗਏ। ਰੇਲਵੇ ਪਾਰਸਲ ਵਿਭਾਗ ਦੇ  ਅਧਿਕਾਰੀ ਨੇ ਕਿਹਾ ਕਿ ਇਹ ਡੱਬੇ ਗਲਤੀ ਨਾਲ ਇਸ ਰੇਵਲੇ ਸਟੇਸ਼ਨ 'ਤੇ ਪਹੁੰਚ ਗਏ ਹਨ ਜਿਨ੍ਹਾਂ ਨੂੰ ਪੰਜਾਬ ਮੇਲ ਗੱਡੀ ਰਾਹੀਂ ਅਟਾਵਾ ਭੇਜ ਦਿੱਤਾ ਜਾਵੇਗਾ।


Related News