ਉਤਰ ਰੇਲਵੇ ਨੇ ਮੁਸਾਫਰਾਂ ਦੀ ਸਹੂਲਤ ਦੇ ਲਈ ਮਾਸਿਕ ਸੀਜ਼ਨ ਟਿਕਟ ਦੀ ਸੁਵਿਧਾ ਕੀਤੀ ਸ਼ੁਰੂ

Wednesday, Dec 22, 2021 - 12:33 AM (IST)

ਉਤਰ ਰੇਲਵੇ ਨੇ ਮੁਸਾਫਰਾਂ ਦੀ ਸਹੂਲਤ ਦੇ ਲਈ ਮਾਸਿਕ ਸੀਜ਼ਨ ਟਿਕਟ ਦੀ ਸੁਵਿਧਾ ਕੀਤੀ ਸ਼ੁਰੂ

ਫਿਰੋਜ਼ਪੁਰ (ਮਲਹੋਤਰਾ,ਰਘੁਨੰਦਨ ਪਰਾਸ਼ਰ)- ਉਤਰ ਰੇਲਵੇ ਵੱਲੋਂ ਰੇਲ ਮੁਸਾਫਰਾਂ ਦੀ ਮੰਗ ਨੂੰ ਦੇਖਦੇ ਹੋਏ ਸਾਰੀਆਂ ਸਾਧਾਰਣ/ਮੇਲ/ਐੱਕਸਪ੍ਰੈੱਸ ਰੇਲਗੱਡੀਆਂ 'ਚ ਮਾਸਿਕ ਸੀਜ਼ਨ ਟਿਕਟ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸੱਤਾਧਾਰੀ ਕਾਂਗਰਸ ਪਾਰਟੀ ਦਾ ਚੋਣਾਵੀਂ ਸਟੰਟ ਹੈ ਮਜੀਠੀਆਂ ਖ਼ਿਲਾਫ਼ FIR: ਰਾਘਵ ਚੱਢਾ

ਉਤਰ ਰੇਲਵੇ ਹੈਡਕੁਆਟਰ ਦੇ ਬੁਲਾਰੇ ਦੀਪਕ ਕੁਮਾਰ ਨੇ ਦੱਸਿਆ ਕਿ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਮਾਸਿਕ ਸੀਜ਼ਨ ਟਿਕਟ ਧਾਰਕ ਸਿਰਫ ਸਾਧਾਰਣ/ਮੇਲ/ਐੱਕਸਪ੍ਰੈੱਸ ਰੇਲਗੱਡੀਆਂ 'ਚ ਹੀ ਸਫਰ ਕਰ ਸਕਦੇ ਹਨ ਜਦਕਿ ਉਨ੍ਹਾਂ ਨੂੰ ਸਪੈਸ਼ਲ ਟਰੇਨਾਂ 'ਚ ਬੈਠਣ ਦੀ ਇਜ਼ਾਜਤ ਨਹੀਂ ਹੋਵੇਗੀ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ

 


author

Bharat Thapa

Content Editor

Related News