ਧੁੰਦ ਨੇ ਰੋਕੀ ਟਰੇਨਾਂ ਦੀ ਰਫਤਾਰ, ਕਈ ਟਰੇਨਾਂ ਰੱਦ
Tuesday, Dec 17, 2019 - 01:18 AM (IST)
ਫਿਰੋਜ਼ਪੁਰ,(ਆਨੰਦ) : ਧੁੰਦ ਸਬੰਧੀ ਆਪਣੀਆਂ ਤਿਆਰੀਆਂ ਦਾ ਦਮ ਭਰਨ ਵਾਲੇ ਰੇਲਵੇ ਵਿਭਾਗ ਦੀ ਪੋਲ ਧੁੰਦ ਦੇ ਆਗਮਨ 'ਤੇ ਹੀ ਖੁੱਲ੍ਹ ਗਈ ਹੈ। ਧੁੰਦ ਸ਼ੁਰੂ ਹੁੰਦੇ ਹੀ ਜਿਥੇ ਨਾ ਸਿਰਫ ਪੈਸੰਜਰ, ਮੇਲ ਐਕਸਪ੍ਰੈੱਸ ਵਰਗੀਆਂ ਟਰੇਨਾਂ ਸਮੇਤ ਅੰਮ੍ਰਿਤਸਰ-ਮੁੰਬਈ (11058), ਨਵੀਂ ਦਿੱਲੀ-ਅੰਮ੍ਰਿਤਸਰ (12715), ਨਵੀਂ ਦਿੱਲੀ-ਬਰੇਲੀ (14316), ਸਹਾਰਨਪੁਰ-ਇਲਾਹਾਬਾਦ ਸਮੇਤ ਦਰਜਨਾਂ ਟਰੇਨਾਂ ਲੇਟ ਰਹੀਆਂ, ਉਥੇ ਟਰੇਨਾਂ ਦੀ ਲੇਟ-ਲਤੀਫੀ ਸ਼ੁਰੂ ਹੋ ਗਈ ਹੈ। ਇਸ ਦੀ ਮਾਰ ਹੁਣ ਲੰਬੀ ਦੂਰੀ ਦੀਆਂ ਖਾਸ ਅਤੇ ਚੋਣਵੀਆਂ ਟਰੇਨਾਂ 'ਤੇ ਵੀ ਪੈਣ ਲੱਗੀ ਹੈ, ਜਿਸ ਦਾ ਸਿੱਧਾ ਅਸਰ ਆਵਾਜਾਈ ਵਿਵਸਥਾ 'ਤੇ ਵੀ ਪੈਣ ਲੱਗਾ ਹੈ। ਧੁੰਦ ਦਾ ਹਵਾਲਾ ਦਿੰਦੇ ਹੋਏ ਰੇਲਵੇ ਵੱਲੋਂ ਕਈ ਟਰੇਨਾਂ ਨੂੰ ਕਈ ਸਾਲਾਂ ਤੋਂ ਰੱਦ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ, ਜਿਨ੍ਹਾਂ 'ਚ ਮੁੱਖ ਤੌਰ 'ਤੇ ਫਿਰੋਜ਼ਪੁਰ-ਦਿੱਲੀ ਪੈਸੰਜਰ, ਸ਼੍ਰੀ ਗੰਗਾਨਗਰ-ਹਾਵੜਾ ਐਕਸਪ੍ਰੈੱਸ ਸਮੇਤ ਕਈ ਰੇਲ ਗੱਡੀਆਂ ਮੁੱਖ ਤੌਰ 'ਤੇ ਸ਼ਾਮਲ ਹਨ।