ਕਾਲਕਾ-ਸ਼ਿਮਲਾ ਰੇਲਵੇ ਟਰੈਕ ’ਤੇ ਜ਼ਮੀਨ ਖਿਸਕੀ

Tuesday, Sep 11, 2018 - 07:03 AM (IST)

ਕਾਲਕਾ-ਸ਼ਿਮਲਾ ਰੇਲਵੇ ਟਰੈਕ ’ਤੇ ਜ਼ਮੀਨ ਖਿਸਕੀ

ਚੰਡੀਗੜ੍ਹ,  (ਇੰਟ.)–ਹਿਮਾਚਲ ਪ੍ਰਦੇਸ਼ ਦੇ ਕਾਲਕਾ-ਸ਼ਿਮਲਾ ਵਿਰਾਸਤੀ ਰੇਲਵੇ ਟਰੈਕ ’ਤੇ ਜ਼ਮੀਨ ਖਿਸਕੀ ਹੈ। ਇਸ ਦੇ ਕਾਰਨ ਇਹ ਟਰੈਕ ਰੁਕ ਗਿਆ। ਜਾਣਕਾਰੀ ਅਨੁਸਾਰ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਇਥੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਆਖਰੀ ਖਬਰ ਮਿਲਣ ਤਕ ਜ਼ਮੀਨ ਖਿਸਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਿਨਾਂ ਮੀਂਹ ਦੇ ਇਸ ਤਰ੍ਹਾਂ ਜ਼ਮੀਨ ਦਾ ਖਿਸਕਣਾ ਸੰਭਵ ਨਹੀਂ ਹੈ ਪਰ ਇਹ ਆਮ ਘਟਨਾ ਹੈ। ਇਥੇ ਦੱਸਣਾ ਜ਼ਰੂਰੀ ਹੈ ਕਿ ਜਦੋਂ ਇਹ ਜ਼ਮੀਨ ਖਿਸਕੀ ਉਦੋਂ ਉਥੇ ਕੋਈ ਗੱਡੀ ਨਹੀਂ ਲੰਘ ਰਹੀ ਸੀ। ਜੇਕਰ ਕੋਈ ਗੱਡੀ ਲੰਘ ਰਹੀ ਹੁੰਦੀ ਤਾਂ ਵੱਡੇ ਹਾਦਸੇ ਦੀ ਸੰਭਾਵਨਾ ਸੀ। 
ਉਧਰ ਉੱਤਰਾਖੰਡ ’ਚ ਵੀ ਜ਼ਮੀਨ ਖਿਸਕਣ ਦੀ ਖਬਰ ਮਿਲੀ ਹੈ। ਇਸ ਕਾਰਨ ਉੱਤਰਕਾਸ਼ੀ-ਘਨਸਾਲੀ-ਕੇਦਾਰਨਾਥ ਰੋਡ ਬੰਦ ਹੋ ਗਈ। ਫਿਲਹਾਲ ਇਥੇ ਵੀ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। 
ਜੰਮੂ ਤੇ ਕਸ਼ਮੀਰ ਤੋਂ ਮਿਲੀ ਖਬਰ ਅਨੁਸਾਰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜ ਮਾਰਗ ’ਤੇ ਰਾਮਬਣ ਜ਼ਿਲੇ ’ਚ ਵੀ ਜ਼ਮੀਨ ਖਿਸਕੀ ਹੈ। ਇਹ ਮਾਰਗ ਵੀ ਫਿਲਹਾਲ ਬੰਦ ਹੈ, ਉਥੇ ਵੀ ਸਫਾਈ ਮੁਹਿੰਮ ਜਾਰੀ ਹੈ। 


Related News