'ਰੇਲ ਰੋਕੋ' ਅੰਦੋਲਨ ਕਾਰਨ ਲੁਧਿਆਣਾ ਦੀਆਂ 2 ਫੈਕਟਰੀਆਂ ਬੰਦ ਹੋਣ ਕੰਢੇ, 11 ਹਜ਼ਾਰ ਤੋਂ ਵੱਧ ਕੰਟੇਨਰ ਫਸੇ

Wednesday, Oct 21, 2020 - 04:06 PM (IST)

'ਰੇਲ ਰੋਕੋ' ਅੰਦੋਲਨ ਕਾਰਨ ਲੁਧਿਆਣਾ ਦੀਆਂ 2 ਫੈਕਟਰੀਆਂ ਬੰਦ ਹੋਣ ਕੰਢੇ, 11 ਹਜ਼ਾਰ ਤੋਂ ਵੱਧ ਕੰਟੇਨਰ ਫਸੇ

ਲੁਧਿਆਣਾ (ਨਰਿੰਦਰ) : ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਐਕਟ ਦੇ ਖ਼ਿਲਾਫ਼ 'ਰੇਲ ਰੋਕੋ' ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਕਰਕੇ ਹੁਣ ਪੰਜਾਬ ਸਣੇ ਲੁਧਿਆਣਾ ਦੀ ਸੱਨਅਤ 'ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ ਕਿਉਂਕਿ ਲੁਧਿਆਣਾ ਤੋਂ ਦੇਸ਼ ਦੇ ਹੋਰਨਾਂ ਸੂਬਿਆਂ 'ਚ ਜਾਣ ਲਈ 4500 ਤੋਂ ਵੱਧ ਕੰਟੇਨਰ ਖੜ੍ਹੇ ਹਨ, ਜਦੋਂ ਕਿ ਪੰਜਾਬ 'ਚ ਹੋਰਨਾਂ ਸੂਬਿਆਂ ਤੋਂ 7000 ਤੋਂ ਵੱਧ ਕੰਟੇਨਰ ਆਉਣੇ ਹਨ, ਜੋ ਪਾਣੀਪਤ ਅਤੇ ਹੋਰਨਾਂ ਥਾਵਾਂ 'ਤੇ ਖੜ੍ਹੇ ਹਨ।

PunjabKesari

ਲੁਧਿਆਣਾ ਦੇ ਕਾਰੋਬਾਰੀਆਂ ਅਤੇ ਲੁਧਿਆਣਾ ਕਸਟਮ ਹਾਊਸ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਲੁਧਿਆਣਾ ਦਾ ਵਪਾਰੀ ਖਤਮ ਹੋ ਜਾਵੇਗਾ ਅਤੇ ਮਜ਼ਦੂਰਾਂ ਨੂੰ ਤਨਖਾਹ ਦੇਣ ਯੋਗ ਪੈਸੇ ਨਹੀਂ ਹੋਣਗੇ। ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਵਰਮਾ ਨੇ ਦੱਸਿਆ ਕਿ ਲੁਧਿਆਣਾ ਦੇ ਵਪਾਰੀ ਮੰਦੀ ਦੀ ਮਾਰ ਹੇਠ ਹਨ। ਉਨ੍ਹਾਂ ਕਿਹਾ ਕਿ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ, 11000 ਤੋਂ ਵੱਧ ਕੰਟੇਨਰ ਫਸੇ ਹੋਏ ਹਨ, ਜੋ ਲੁਧਿਆਣਾ ਤੋਂ ਬਾਹਰ ਅਤੇ ਬਾਹਰ ਤੋਂ ਲੁਧਿਆਣਾ ਆਉਣੇ ਹਨ।

ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀਆਂ ਕੁਝ ਫੈਕਟਰੀਆਂ ਤਾਂ ਬੰਦ ਹੋਣ ਕੰਢੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ 'ਚ ਗਰਮ ਕੱਪੜੇ ਦਾ ਸੀਜ਼ਨ ਚੱਲਦਾ ਹੈ ਅਤੇ ਹੁਣ ਹਾਲਾਤ ਇਹ ਹੋ ਗਏ ਹਨ ਕਿ ਅਗਲੇ ਸੀਜ਼ਨ 'ਤੇ ਹੀ ਕੰਮ ਪਹੁੰਚ ਗਿਆ ਹੈ, ਜਿਸ ਦਾ ਵਪਾਰੀਆਂ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ 'ਚ ਸਕ੍ਰੇਪ ਦਾ ਮਾਲ ਵੱਡੀ ਤਦਾਦ 'ਚ ਆਉਂਦਾ ਹੈ ਪਰ ਟਰੇਨਾ ਬੰਦ ਹੋਣ ਕਰਕੇ ਵਪਾਰ ਖਤਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।

ਇਸ ਬਾਰੇ ਗੱਲਬਾਤ ਕਰਦਿਆਂ ਵਿਕਰਮ ਢੀਂਗਰਾ ਕਾਰੋਬਾਰੀ ਨੇ ਦੱਸਿਆ ਕਿ ਉਨ੍ਹਾਂ ਦੇ 5 ਕੰਟੇਨਰ ਫਸੇ ਹੋਏ ਹਨ, ਜੋ ਲੁਧਿਆਣਾ ਨਹੀ ਪਹੁੰਚ ਪਾ ਰਹੇ, ਜਿਸ ਦਾ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਮੇਂਟ ਨਾ ਹੋਣ ਕਰਕੇ ਉਨ੍ਹਾਂ ਦੇ ਮਜ਼ਦੂਰ ਵੀ ਪਰੇਸ਼ਾਨ ਹਨ ਅਤੇ ਮਾਲ ਅੱਗੇ ਸਪਲਾਈ ਨਹੀਂ ਹੋ ਰਿਹਾ ਅਤੇ ਆਉਣ ਵਾਲੇ ਸਮੇਂ ਹੋਰ ਵੀ ਸਮੱਸਿਆ ਹੋ ਸਕਦੀ ਹੈ। 


author

Babita

Content Editor

Related News