ਕੋਰੋਨਾ ਨਾਲ ਜੰਗ: ਆਈਸੋਲੇਸ਼ਨ ਵਾਰਡ 'ਚ ਤਬਦੀਲ ਹੋਵੇਗਾ ਕਪੂਰਥਲਾ ਦਾ RCF ਰੇਲ ਕੋਚ
Saturday, Mar 28, 2020 - 02:00 PM (IST)
ਕਪੂਰਥਲਾ (ਮੱਲ੍ਹੀ)— ਰੇਲ ਕੋਚ ਫੈਕਟਰੀ 'ਚ 'ਕੋਰੋਨਾ ਵਾਇਰਸ' ਦੇ ਪ੍ਰਸਾਰ ਅਤੇ ਪ੍ਰਭਾਵ ਨੂੰ ਰੋਕਣ ਲਈ ਵਿਆਪਕ ਪੱਧਰ 'ਚ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ਰ, ਮਾਸਕ ਅਤੇ ਐਪਰਨ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ, ਹੁਣ ਆਰ. ਸੀ. ਐੱਫ. ਦੇ ਲਾਲਾ ਲਾਜਪਤ ਰਾਏ ਹਸਪਤਾਲ 'ਚ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੇ ਗਏ ਫਾਰਮੂਲੇ ਤੇ ਸੈਨੀਟਾਈਜ਼ਰ ਬਣਾਇਆ ਗਿਆ ਹੈ। ਰੇਲਵੇ ਬੋਰਡ ਨਵੀਂ ਦਿੱਲੀ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਤਹਿਤ ਆਰ. ਸੀ. ਐੱਫ. ਵੱਲੋਂ ਵੈਂਟੀਲੇਟਰ ਬਣਾਏ ਜਾਣ ਦੇ ਯਤਨ ਵੀ ਸ਼ੁਰੂ ਹੋ ਗਏ ਹਨ। ਸਭ ਜ਼ਰੂਰੀ ਸੇਵਾਵਾਂ ਦੇ ਨਿਰਵਾਹ 'ਚ ਲੱਗੇ ਕਰਮਚਾਰੀਆਂ ਨੂੰ ਕਰਫਿਊ ਪਾਸ ਪ੍ਰਦਾਨ ਕੀਤੇ ਗਏ ਹਨ ਅਤੇ ਪ੍ਰਸ਼ਾਸਨ ਨੇ ਸਭ ਕਮਰਸ਼ੀਅਲ ਗੱਡੀਆਂ ਨੂੰ ਐਮਰਜੈਂਸੀ ਕੰਮ ਲਈ ਸੁਰੱਖਿਅਤ ਰੱਖਣ ਲਈ ਕਿਹਾ ਹੈ। ਵਰਕਸ਼ਾਪ 'ਚ ਹੁਣ ਹਸਪਤਾਲ 'ਚ ਇਸਤੇਮਾਲ ਹੋਣ ਵਾਲੇ ਹਰੇ ਰੰਗ ਦੇ ਮਾਸਕ ਅਤੇ ਐਪਰਨ ਬਣਾਏ ਜਾਣਗੇ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਣ ਲਈ ਕਾਂਗਰਸ ਦੇ ਮੰਤਰੀ ਨੇ ਦਿੱਤੀ ਇਹ ਸਲਾਹ, ਜ਼ਰੂਰ ਕਰੋ ਗੌਰ
ਆਰ. ਸੀ. ਐੱਫ. ਕਰਮਚਾਰੀਆਂ ਨੂੰ ਤਨਖਾਹ ਸਮੇਂ 'ਤੇ ਦਿੱਤੇ ਜਾਣ ਅਤੇ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਦੀ ਸੇਵਾ ਮੁਕਤੀ ਰਾਸ਼ੀ ਦੇ ਭੁਗਤਾਨ ਦੀ ਵਿਵਸਥਾ ਕੀਤੀ ਗਈ ਹੈ। ਅਪਾਤਕਾਲੀਨ ਜ਼ਰੂਰਤ ਪੈਣ 'ਤੇ ਆਰ. ਸੀ. ਐੱਫ. 'ਚ ਤਿਆਰ ਖੜ੍ਹੇ ਕੋਚਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ਰ ਕਰਕੇ ਮੋਬਾਇਲ, ਮੈਡੀਕਲ ਵੈਨ/ਮਿੰਨੀ ਹਸਪਤਾਲ 'ਚ ਵੀ ਤਬਦੀਲ ਕੀਤਾ ਜਾ ਸਕਦਾ ਹੈ। ਆਰ. ਸੀ. ਐੱਫ. ਕਾਲੋਨੀ 'ਚ ਅਜਿਹੇ 13 ਕੇਸਾਂ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ ਦੀ ਆਪਣੀ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪਿਛਲੇ 20 ਦਿਨਾਂ 'ਚ ਵਿਦੇਸ਼ ਯਾਤਰਾ ਨਾਲ ਸਬੰਧਤ ਹਿਸਟਰੀ ਪਾਈ ਗਈ ਹੈ। ਅਹਿਤਿਹਾਤ ਵਜੋਂ ਇਨ੍ਹਾਂ ਸਭ ਨੂੰ ਆਰ. ਸੀ. ਐੱਫ. ਦੀ ਮੈਡੀਕਲ ਟੀਮ ਦੀ ਨਿਗਰਾਨੀ 'ਚ ਹੋਮ ਕੁਆਰਨਟਾਈਨ ਦਿੱਤੀ ਗਈ ਹੈ। ਇਸ ਦੌਰਾਨ ਆਰ. ਸੀ. ਐੱਫ. ਦੇ ਕਰਮਚਾਰੀਆਂ ਨੇ ਆਨਲਾਈਨ ਸਵੈ-ਘੋਸ਼ਣਾ ਪੱਤਰ ਪ੍ਰਸ਼ਾਸਨ ਨੂੰ ਭੇਜ ਦਿੱਤੇ ਹਨ, ਜਿਸ 'ਚ ਉਨ੍ਹਾਂ ਆਪਣੀ ਜਾਂ ਆਪਣੇ ਘਰ ਦੇ ਮੈਂਬਰ ਦੀ ਬੀਤੇ ਦਿਨਾਂ ਦੀ ਕੀਤੀ ਗਈ ਵਿਦੇਸ਼ ਯਾਤਰਾ ਦਾ ਬਿਓਰਾ ਦਿੱਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ: ਕਰਫਿਊ 'ਚ ਇਹ ਪਰਿਵਾਰ ਘਰ ਬੈਠੇ ਇੰਝ ਕਰ ਰਿਹੈ ਸੇਵਾ ਕਾਰਜ
ਧਿਆਨ ਰਹੇ ਕਿ ਰੇਲ ਕੋਚ ਫੈਕਟਰੀ ਕਪੂਰਥਲਾ ਪ੍ਰਸ਼ਾਸਨ ਨੇ 'ਕੋਰੋਨਾ ਵਾਇਰਸ' ਦੇ ਪ੍ਰਸਾਰ ਨੂੰ ਰੋਕਣ ਦੇ ਯਤਨਾਂ ਨੂੰ ਪ੍ਰਭਾਵੀ ਬਣਾਉਣ ਲਈ 31 ਮਾਰਚ ਤਕ ਫੈਕਟਰੀ ਨੂੰ ਬੰਦ ਰੱਖਣ ਦਾ ਹੁਕਮ ਕੀਤਾ ਹੈ। ਇਸ ਦੌਰਾਨ ਫੈਕਟਰੀ ਦੀਆਂ ਸਭ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਰ ਗਤੀਵਿਧੀਆਂ ਬੰਦ ਰੱਖੀਆਂ ਜਾਣਗੀਆਂ। ਇਸ ਦੌਰਾਨ ਸ਼ੁੱਕਰਵਾਰ ਨੂੰ ਆਰ. ਸੀ. ਐੱਫ. ਕੰਪਲੈਕਸ 'ਚ ਜ਼ਰੂਰੀ ਚੀਜ਼ਾਂ ਦੀ ਪ੍ਰਭਾਵੀ ਤਰੀਕਿਆਂ 'ਚ ਸਪਲਾਈ ਕੀਤੀ ਗਈ। ਦੁਕਾਨਾਂ ਦੇ ਬਾਹਰ ਲੋਕਾਂ ਨੇ ਖੜ੍ਹੇ ਹੋਣ ਦੇ ਲਈ ਮਾਰਕਿੰਗ ਕੀਤੀ ਗਈ, ਜਿਸ ਨਾਲ ਇਨਫੈਕਸ਼ਨ ਨਾ ਫੈਲੇ। ਆਰ. ਸੀ. ਐੱਫ. ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਸ਼ਾਮ ਨੂੰ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ
ਰਵਿੰਦਰ ਗੁਪਤਾ ਨੇ ਦੱਸਿਆ ਕਿ ਭਾਰਤੀ ਰੇਲਵੇ ਨੂੰ 40 ਫੀਸਦੀ ਕੋਚ ਉਪਲੱਬਧ ਕਰਵਾਉਣ ਵਾਲੀ ਕਪੂਰਥਲਾ ਯਿਨਟ 'ਚ ਇਨ੍ਹੀਂ ਦਿਨੀਂ 40 ਕੋਚ ਤਿਆਰ ਸਨ ਪਰ ਰਵਾਨਾ ਨਹੀਂ ਕੀਤਾ ਜਾ ਸਕਿਆ ਸੀ। ਰੇਲ ਮੰਤਰਾਲੇ ਤੋਂ ਇਸ ਸਬੰਧ 'ਚ ਪੱਤਰ ਜਾਰੀ ਕਰਕੇ ਇਨ੍ਹਾਂ ਕੋਚਾਂ ਨੂੰ ਆਈਸੋਲੇਸ਼ਨ ਵਾਰਡ 'ਚ ਤਬਦੀਲ ਕੀਤਾ ਜਾ ਰਿਹਾ ਹੈ। ਹੁਣ ਇਨ੍ਹਾਂ ਕੋਚਾਂ ਨੂੰ ਦੋ-ਤਿੰਨ ਦਿਨਾਂ ਦੇ ਅੰਦਰ ਆਈਸੋਲੇਸ਼ਨ ਵਾਰਡ 'ਚ ਤਬਦੀਲ ਕਰਨ 'ਤੇ ਕੰਮ ਚੱਲ ਰਿਹਾ ਹੈ। ਉੱਤਰ ਅਤੇ ਰੇਲਵੇ ਦੇ ਕਰਮਚਾਰੀ ਇਸ ਕੰਮ 'ਚ ਦਿਨ-ਰਾਤ ਲੱਗੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਆਰ. ਸੀ. ਐੱਫ. ਦੇ ਕੋਲ ਫਿਲਹਾਲ 40 ਅਜਿਹੇ ਨਾਨ ਏ. ਸੀ. ਕੋਚ ਤਿਆਰ ਹਨ, ਜਿਨ੍ਹਾਂ ਨੂੰ ਦੋ-ਤਿੰਨ ਦਿਨਾਂ ਦੀ ਮਸ਼ੱਕਤ ਤੋਂ ਬਾਅਦ ਆਈਸੋਲੇਸ਼ਨ ਵਾਰਡ 'ਚ ਤਬਦੀਲ ਕੀਤਾ ਜਾ ਸਕੇਗਾ। ਇਕ ਕੋਚ 'ਚ 8 ਕੈਬਿਨ ਹੁੰਦੇ ਹਨ ਪਰ ਸਾਰਿਆਂ ਦਾ ਇਸਤੇਮਾਲ ਨਹੀਂ ਕੀਤਾ ਸਕਦਾ, ਕਿਉਂਕਿ ਕੋਰੋਨਾ ਵਾਇਰਸ ਪੀੜਤ ਲਈ ਵੱਖਰਾ ਬਾਥਰੂਮ ਹੋਣਾ ਚਾਹੀਦਾ ਹੈ। ਇਸ ਕਾਰਨ ਇਕ ਕੋਚ 'ਚ ਦੋ ਜਾਂ ਤਿੰਨ ਆਈਸ਼ੋਲੇਸ਼ਨ ਬੈੱਡ ਹੋਣਗੇ। ਇਸ 'ਤੇ ਵਿਚਾਰ ਚੱਲ ਰਿਹਾ ਹੈ। ਡਾਕਟਰ ਲਈ ਵੀ ਕੋਚ 'ਚ ਹੀ ਵਿਵਸਥਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ