ਪੰਜਾਬ ਦੀ ਇਸ ਧੀ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਪੁਲਸ ਅਫ਼ਸਰ ਬਣ ਵਧਾਇਆ ਪੰਜਾਬੀਆਂ ਦਾ ਮਾਣ
Monday, Aug 21, 2023 - 02:00 PM (IST)
ਰਾਏਕੋਟ (ਭੱਲਾ) : ਪੰਜਾਬੀਆਂ ਨੇ ਆਪਣੀ ਮਿਹਨਤ ਦੇ ਬਲ 'ਤੇ ਵਿਦੇਸ਼ਾ 'ਚ ਆਪਣੀ ਧਾਕ ਜਮਾਈ ਹੈ। ਇਸ ਦੀ ਤਾਜ਼ਾ ਮਿਸਾਲ ਰਾਏਕੋਟ 'ਚ ਦੇਖਣ ਨੂੰ ਮਿਲੀ ਹੈ। ਇਸ ਸ਼ਹਿਰ ਦੀ ਵਸਨੀਕ ਸਮਨਦੀਪ ਕੌਰ ਧਾਲੀਵਾਲ ਨੇ ਕੈਨੇਡਾ ਦੇ ਸ਼ਹਿਰ ਸਰੀ 'ਚ ਪੁਲਸ ਵਿਭਾਗ ਦੇ ਕ੍ਰਾਈਮ ਬ੍ਰਾਂਚ 'ਚ ਫੈਡਰਲ ਪੀਸ ਅਧਿਕਾਰੀ ਵਜੋ ਨੌਕਰੀ ਹਾਸਲ ਕੀਤੀ ਹੈ। ਇਸ ਨਾਲ ਉਸ ਨੇ ਕੈਨੇਡਾ 'ਚ ਵੱਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਇਹ ਵੀ ਪੜ੍ਹੋ : ਮੁੰਡੇ ਨੇ ਚਿੱਟੇ 'ਤੇ ਲਾਈ ਨਾਬਾਲਗ ਕੁੜੀ, ਬੇਹੋਸ਼ ਕਰਕੇ ਕਰਦਾ ਰਿਹਾ ਜਬਰ-ਜ਼ਿਨਾਹ, ਬਣਾਈ ਵੀਡੀਓ
ਇਸ ਸੰਬੰਧੀ ਜਾਣਕਾਰੀ ਦਿੰਦਿਆ ਸਮਨਦੀਪ ਕੌਰ ਧਾਲੀਵਾਲ ਦੇ ਪਿਤਾ ਜਗਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾ ਦੀ ਧੀ ਸਮਨਦੀਪ ਕੌਰ ਸਨ 2016 'ਚ ਪੜ੍ਹਾਈ ਲਈ ਕੈਨੇਡਾ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਹੈਰਾਨ ਕਰਦੀ ਗੱਲ ਆਈ ਸਾਹਮਣੇ, RTI 'ਚ ਹੋਇਆ ਖ਼ੁਲਾਸਾ
ਜਿੱਥੇ ਉਸ ਨੇ ਪੜ੍ਹਾਈ ਕਰਨ ਉਪਰੰਤ ਸਰੀ ਸ਼ਹਿਰ 'ਚ ਪੁਲਸ ਵਿਭਾਗ ਦੇ ਕ੍ਰਾਈਮ ਬ੍ਰਾਂਚ 'ਚ ਫੈਡਰਲ ਪੀਸ ਅਧਿਕਾਰੀ ਵਜੋ ਨੌਕਰੀ ਹਾਸਲ ਕੀਤੀ ਹੈ ਅਤੇ ਜਲਦੀ ਉਹ ਕੈਨੇਡਾ ਦੇ ਸ਼ਹਿਰ ਕੈਲਗਿਰੀ ਤੋਂ ਪੁਲਸ ਅਧਿਕਾਰੀ ਵਜੋਂ ਚਾਰਜ ਸੰਭਾਲੇਗੀ। ਸਮਨਦੀਪ ਕੌਰ ਧਾਲੀਵਾਲ ਦੀ ਇਸ ਸ਼ਾਨਦਾਰ ਕਾਮਯਾਬੀ 'ਤੇ ਉਨ੍ਹਾ ਦੇ ਪਰਿਵਾਰਕ ਮੈਂਬਰਾਂ ਤੇ ਰਾਏਕੋਟ ਸ਼ਹਿਰ ਨਿਵਾਸੀਆਂ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8