ਲੁਧਿਆਣਾ ਵਾਸੀਆਂ ਨੂੰ ''ਸਿਲੰਡਰ'' ਭਰਵਾਉਣ ਲਈ ਕਿਤੇ ਜਾਣ ਦੀ ਲੋੜ ਨਹੀਂ, ਘਰ ''ਚ ਹੀ ਪੁੱਜੇਗੀ ਗੈਸ
Tuesday, Nov 10, 2020 - 12:16 PM (IST)
ਰਾਏਕੋਟ (ਭੱਲਾ) : ਸਥਾਨਕ ਸ਼ਹਿਰ ਵਿਖੇ ‘ਥਿੰਕ ਗੈਸ’ ਕੰਪਨੀ ਵੱਲੋਂ ਘਰਾਂ ਨੂੰ ਰਸੋਈ ਗੈਸ ਦੀ ਸਪਲਾਈ ਦੇਣ ਲਈ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਈਪ ਪਾਉਣ ਦਾ ਕੰਮ ਮੁਕੰਮਲ ਵੀ ਹੋ ਚੁੱਕਾ ਹੈ। ਗੈਸ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਏਕੋਟ ਸ਼ਹਿਰ 'ਚ ਲੋਕਾਂ ਦੇ ਘਰਾਂ ’ਚ ਪਾਈਪ ਰਾਹੀਂ ਗੈਸ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਗੈਸ ਖ਼ਪਤ ਲਈ ਘਰਾਂ ’ਚ ਮੀਟਰ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ‘ਥਿੰਕ ਗੈਸ’ ਕੰਪਨੀ ਰਾਏਕੋਟ ਵਿਖੇ ਗੈਸ ਅਥਾਰਟੀ ਆਫ ਇੰਡੀਆਂ (ਗੇਲ) ਦੇ ਰਾਏਕੋਟ ਪੁਆਇੰਟ ਤੋਂ ਗੈਸ ਲਵੇਗੀ ਅਤੇ ਅੱਗੇ ਪਾਈਪ ਰਾਹੀਂ ਸ਼ਹਿਰ ਦੇ ਘਰਾਂ ’ਚ ਸਪਲਾਈ ਕਰੇਗੀ। ਉਨ੍ਹਾਂ ਕਿਹਾ ਕਿ ਰਾਏਕੋਟ ਲੁਧਿਆਣਾ ਜ਼ਿਲ੍ਹੇ ਦਾ ਪਹਿਲਾ ਅਤੇ ਸੂਬੇ ਦਾ ਦੂਜਾ ਸ਼ਹਿਰ ਹੋਵੇਗਾ, ਜਿੱਥੇ ਗੈਸ ਸਪਲਾਈ ਪਾਈਪ ਰਾਹੀਂ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : NRI ਮੁੰਡੇ ਨਾਲ ਮੰਗਣੀ ਕਰਵਾ ਕਿਸੇ ਹੋਰ ਨਾਲ ਲਏ ਸੱਤ ਫੇਰੇ, ਹੁਣ ਪੈ ਗਿਆ ਵੱਡਾ ਪੰਗਾ
ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ’ਚ ਗੈਸ ਕੁਨੈਕਸ਼ਨ ਲਈ 4891 ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਇਨ੍ਹਾਂ ਥਾਵਾਂ ਲਈ 48397 ਮੀਟਰ ਪਾਈਪ ਪਾਈ ਜਾ ਰਹੀ ਹੈ ਅਤੇ ਸਮੇਂ ਨਾਲ ਕੁਨੈਕਸ਼ਨਾਂ ਦਾ ਦਾਇਰਾ ਹੋਰ ਵਧਾਇਆ ਜਾਵੇਗਾ। ਇਸ ਮੌਕੇ ਯੂਥ ਆਗੂ ਕਾਮਿਲ ਬੋਪਾਰਾਏ ਵੱਲੋਂ ਸ਼ਹਿਰ 'ਚ ਗੈਸ ਦੀ ਸਪਲਾਈ ਲਈ ਪਾਈਆਂ ਜਾ ਰਹੀਆਂ ਪਾਈਪਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਹੀ ਸ਼ਹਿਰ ’ਚ ਗੈਸ ਪਾਈਪ ਲਾਈਨ ਦਾ ਪ੍ਰਾਜੈਕਟ ਲਿਆਂਦਾ ਗਿਆ ਹੈ। ਕਾਮਿਲ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਹੁਣ ਸਿਲੰਡਰ ਭਰਵਾਉਣ ਲਈ ਕਿਤੇ ਜਾਣ ਦੀ ਲੋੜ ਨਹੀਂ ਪਵੇਗੀ। ਲੋਕਾਂ ਨੂੰ ਗੈਸ ਸਪਲਾਈ ਲਈ ਉਨ੍ਹਾਂ ਘਰਾਂ ’ਚ ਹੀ ਪੱਕੇ ਕੁਨੇਕੈਸ਼ਨ ਦਿੱਤੇ ਜਾਣਗੇ।