ਛਾਪੇਮਾਰੀ ਕਰਨ ਘਰ ਪੁੱਜੀ ਅਕਸਾਈਜ਼ ਟੀਮ ਨੂੰ ਦੇਖ ਸਾਬਕਾ ਪੰਚਾਇਤ ਮੈਂਬਰ ਦੀ ਹੋਈ ਮੌਤ,ਪਰਿਵਾਰ ਨੇ ਲਾਏ ਗੰਭੀਰ ਦੋਸ਼
Thursday, Sep 16, 2021 - 01:50 PM (IST)
ਤਰਨਤਾਰਨ (ਰਮਨ ਚਾਵਲਾ) - ਜ਼ਿਲ੍ਹੇ ਦੇ ਪਿੰਡ ਕੱਲ੍ਹਾ ਵਿਖੇ ਦੇਰ ਸ਼ਾਮ ਅਕਸਾਈਜ਼ ਵਿਭਾਗ ਅਤੇ ਪੁਲਸ ਦੀ ਸਾਝੀ ਟੀਮ ਵਲੋਂ ਇਕ ਸਾਬਕਾ ਮੈਂਬਰ ਪੰਚਾਇਤ ਦੇ ਘਰ ’ਚ ਸ਼ੱਕ ਦੇ ਅਧਾਰ ’ਤੇ ਕੀਤੀ ਛਾਪੇਮਾਰੀ ਦੌਰਾਨ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਇਕ ਥਾਣੇਦਾਰ ਅਤੇ ਇਕ ਮੁੱਖ ਸਿਪਾਹੀ ਨੂੰ ਬੰਧਕ ਬਣਾ ਲਿਆ ਗਿਆ, ਜਦਕਿ ਅਕਸਾਈਜ਼ ਦੇ ਪ੍ਰਾਈਵੇਟ ਕਰਿੰਦੇ ਮੌਕੇ ਤੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਅਕਸਾਈਜ਼ ਟੀਮ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦੀ ਮੰਗ ਨੂੰ ਵੇਖ ਪਿੰਡ ’ਚ ਵੱਡੀ ਗਿਣਤੀ ਦੌਰਾਨ ਪੁਲਸ ਕਰਮਚਾਰੀ ਇਕੱਤਰ ਹੋ ਗਏ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ
ਪਿੰਡ ਕੱਲ੍ਹਾ ਵਿਖੇ ਬੁੱਧਵਾਰ ਸ਼ਾਮ ਅਕਸਾਈਜ਼ ਵਿਭਾਗ ਦੇ ਇੰਸਪੈਕਟਰ ਜਤਿੰਦਰ ਸਿੰਘ, ਥਾਣੇਦਾਰ ਜਗੀਰ ਸਿੰਘ, ਸਿਪਾਹੀ ਸਾਹਿਬ ਸਿੰਘ ਅਤੇ ਦੋ ਹੋਰ ਕਰਮਚਾਰੀਆਂ ਦੀ ਟੀਮ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਸਾਬਕਾ ਮੈਂਬਰ ਪੰਚਾਇਤ ਪਾਲ ਸਿੰਘ ਪੁੱਤਰ ਮਹਿੰਦਰ ਸਿੰਘ (63) ਸਾਲ ਦੇ ਘਰ ਛਾਪੇਮਾਰੀ ਲਈ ਪੁੱਜੀ। ਇਸ ਦੌਰਾਨ ਅਚਾਣਕ ਪਾਲ ਸਿੰਘ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਟੀਮ ਵਲੋਂ ਉਸ ਦੇ ਪਿਤਾ ਨੂੰ ਡਰਾਉਣ ਅਤੇ ਧਮਕਾਉਣ ਦੌਰਾਨ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਜੂਦਾ ਸਰਪੰਚ ਗੁਰਸਿਮਰਤਪਾਲ ਕੌਰ ਅਤੇ ਉਨ੍ਹਾਂ ਦੇ ਪਤੀ ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਰ ਮੁੰਡੇ ਹਨ, ਜਿਨ੍ਹਾਂ ’ਚੋਂ 2 ਵਿਦੇਸ਼ ’ਚ ਰਹਿੰਦੇ ਹਨ, ਇਕ ਮੁੰਬਈ ਕੰਪਨੀ ’ਚ ਅਤੇ ਇਕ ਪਿੰਡ ’ਚ ਹੀ ਕੰਮਕਾਜ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਰਿਵਾਰ ਵਲੋਂ ਅਕਸਾਈਜ਼ ਟੀਮ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਰੱਖੀ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਅਤੇ ਥਾਣਾ ਗੋਇੰਦਵਾਲ ਦੇ ਮੁਖੀ ਸਣੇ ਵੱਡੀ ਗਿਣਤੀ ’ਚ ਪੁਲਸ ਟੀਮ ਮੌਕੇ ’ਤੇ ਪੁੱਜ ਗਈ ਅਤੇ ਮਾਮਲੇ ਨੂੰ ਸ਼ਾਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਸਾਈਜ਼ ਵਿਭਾਗ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਅਫ਼ਸਰਾਂ ਦੇ ਹੁਕਮਾਂ ਤਹਿਤ ਆਪ੍ਰੇਸ਼ਨ ਰੈੱਡ ਰੋਸ ਤਹਿਤ ਪਿੰਡ ’ਚ ਛਾਪੇਮਾਰੀ ਕਰਨ ਗਏ ਸਨ। ਜਿੱਥੇ ਬਜ਼ੁੱਰਗ ਵਲੋਂ ਘਰ ਅੰਦਰ ਪੁੱਜਣ ’ਤੇ ਪੀਣ ਵਾਲਾ ਪਾਣੀ ਪੁੱਛਿਆ ਗਿਆ। ਜਦੋਂ ਉਹ ਫਰਿਜ ’ਚੋਂ ਪਾਣੀ ਲੈਣ ਗਏ ਤਾਂ ਉਹ ਅਚਾਣਕ ਜ਼ਮੀਨ ਹੇਠਾਂ ਡਿੱਗ ਪਏ ਅਤੇ ਉਸ ਵੇਲੇ ਘਰ ’ਚ ਕੋਈ ਹੋਰ ਮੈਂਬਰ ਮੌਜੂਦ ਨਹੀਂ ਸੀ ਅਤੇ ਨਾ ਹੀ ਘਰ ’ਚੋਂ ਕੋਈ ਬਰਾਮਦਗੀ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ
ਉਨ੍ਹਾਂ ਦੱਸਿਆ ਕਿ ਟੀਮ ਦੇ ਇਕ ਥਾਣੇਦਾਰ ਜਗੀਰ ਸਿੰਘ ਅਤੇ ਸਿਪਾਹੀ ਸਾਹਿਬ ਸਿੰਘ ਨੂੰ ਪਰਿਵਾਰ ਵਲੋਂ ਬੰਧਕ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਮ ਖ਼ਿਲਾਫ਼ ਲਗਾਏ ਜਾਣ ਵਾਲੇ ਦੋਸ਼ ਝੂਠੇ ਹਨ। ਇਸ ਸਬੰਧੀ ਐੱਸ.ਐੱਸ.ਪੀ. ਉਪਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੰਧਕ ਥਾਣੇਦਾਰ ਅਤੇ ਸਿਪਾਹੀ ਨੂੰ ਰਿਹਾਅ ਕਰਵਾ ਲਿਆ ਗਿਆ ਹੈ।