ਲੁਧਿਆਣਾ ''ਚ ਸਪਾ ਸੈਂਟਰ ''ਤੇ ਪੁਲਸ ਦਾ ਛਾਪਾ, ਬਿਨਾਂ ਵੈਰੀਫਿਕੇਸ਼ਨ ਰੱਖੀਆਂ ਸੀ ਕੁੜੀਆਂ

Tuesday, Jun 29, 2021 - 12:09 PM (IST)

ਲੁਧਿਆਣਾ ''ਚ ਸਪਾ ਸੈਂਟਰ ''ਤੇ ਪੁਲਸ ਦਾ ਛਾਪਾ, ਬਿਨਾਂ ਵੈਰੀਫਿਕੇਸ਼ਨ ਰੱਖੀਆਂ ਸੀ ਕੁੜੀਆਂ

ਲੁਧਿਆਣਾ (ਰਾਜ) : ਸਪਾ ਸੈਂਟਰਾਂ ’ਤੇ ਦੇਹ ਵਪਾਰ ਦੇ ਸ਼ੱਕ ਦੇ ਚੱਲਦਿਆਂ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਕਿਪਸ ਮਾਰਕੀਟ ਸਥਿਤ ਇਕ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ। ਇਸ ਸਟੈਂਰ 'ਚੋਂ ਕੁੱਝ ਇਤਰਾਜ਼ਯੋਗ ਤਾਂ ਨਹੀਂ ਮਿਲਿਆ ਪਰ ਉੱਥੋਂ ਮਹਿਲਾ ਸਟਾਫ਼ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਹੋਈ ਸੀ, ਜੋ ਕਿ ਪੁਲਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਸੀ। ਇਸ ਲਈ ਸੈਂਟਰ ਦੇ ਮਾਲਕ ਸਾਗਰ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕੀਤਾ ਹੈ।

ਦਰਅਸਲ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੈਂਟਰ ’ਤੇ ਦੇਹ ਵਪਾਰ ਦਾ ਧੰਦਾ ਹੁੰਦਾ ਹੈ। ਇਸ ਲਈ ਏ. ਡੀ. ਸੀ. ਪੀ.-3 ਦੇ ਇਲਾਕੇ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਕਈ ਸਪਾ ਸੈਂਟਰ ’ਤੇ ਚੈਕਿੰਗ ਕੀਤੀ। ਉਨ੍ਹਾਂ ਨੂੰ ਸਾਰੇ ਸਪਾ ਸੈਂਟਰਾਂ ’ਤੇ ਸਟਾਫ਼ ਦੀ ਚੈਕਿੰਗ ਵੀ ਕੀਤੀ, ਜਿਸ ਵਿਚ ਰੈੱਡ ਐਪਲ ਵਿਚ ਮਹਿਲਾ ਸਟਾਫ਼ ਦੀ ਪੂਰੀ ਡਿਟੇਲ ਨਾ ਹੋਣ ਅਤੇ ਵੈਰੀਫਿਕੇਸ਼ਨ ਨਾ ਹੋਣ ਦੀ ਕਮੀ ਪਾਈ ਗਈ। ਇਸ ਲਈ ਉਸ ’ਤੇ ਕਾਰਵਾਈ ਕੀਤੀ ਗਈ।
 


author

Babita

Content Editor

Related News