ਵੱਡੀ ਖ਼ਬਰ : ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਘਰ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ

11/16/2021 12:31:30 PM

ਲੁਧਿਆਣਾ (ਸੇਠੀ) : ਆਮਦਨ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਭਾਰੀ ਸੀ. ਆਰ. ਪੀ. ਐੱਫ. ਫੋਰਸ ਸਮੇਤ ਮੰਗਲਵਾਰ ਸਵੇਰੇ 6 ਵਜੇ ਸ਼ਹਿਰ ਦੇ ਰੀਅਲ ਅਸਟੇਟ ਕਾਰੋਬਾਰੀਆਂ 'ਤੇ  ਛਾਪੇਮਾਰੀ ਕੀਤੀ ਗਈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਅਕਾਲੀ ਦਲ ਦੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀਆਂ 8-10 ਲੋਕੇਸ਼ਨਾਂ 'ਤੇ ਕਾਰਵਾਈ ਕੀਤੀ ਗਈ। ਇਸ ਕਾਰਵਾਈ 'ਚ ਉਨ੍ਹਾਂ ਦੀ ਰਿਹਾਇਸ਼ ਤੋਂ ਲੈ ਕੇ ਫਾਰਮ ਹਾਊਸ, ਦਫ਼ਤਰ ਅਤੇ ਗੋਲਫ ਲਿੰਕ ਵੀ ਸ਼ਾਮਲ ਹਨ। ਇਹ ਕਾਰਵਾਈ ਜੁਆਇੰਟ ਡਾਇਰੈਕਟਰ ਰਿਸ਼ੀ ਕੁਮਾਰ ਦੇ ਨਿਰਦੇਸ਼ਾਂ 'ਤੇ ਕੀਤੀ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 2 ਮੁੰਡਿਆਂ ਦੀ ਦੋਸਤੀ ਨੇ ਧਾਰਿਆ ਖ਼ੌਫ਼ਨਾਕ ਰੂਪ, ਇਕ ਨੇ ਦੂਜੇ ਨੂੰ ਚਾਕੂਆਂ ਨਾਲ ਵਿੰਨ੍ਹਿਆ (ਤਸਵੀਰਾਂ)

ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਵਿਭਾਗ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਯੂਨਿਟਾਂ 'ਤੇ ਪੈਨੀ ਨਜ਼ਰ ਰੱਖ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਉਕਤ ਕੰਪਲੈਕਸਾਂ ਦੇ ਬੈਂਕ ਅਕਾਊਂਟਸ ਅਤੇ ਕੰਪਿਊਟਰਾਂ ਨੂੰ ਜਾਂਚ ਦੇ ਘੇਰੇ 'ਚ ਲੈ ਕੇ ਚੰਗੀ ਤਰ੍ਹਾਂ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਆਮਦਨ ਟੈਕਸ ਵਿਭਾਗ ਦੀ ਕਾਰਵਾਈ ਦਾ ਇਹ ਮਾਮਲਾ ਬੇਨਾਮੀ ਪ੍ਰਾਪਰਟੀ ਨਾਲ ਵੀ ਜੋੜਿਆ ਜਾ ਸਕਦਾ ਹੈ, ਜਿਸ ਦੇ ਤਹਿਤ ਵਿਭਾਗ ਨੂੰ ਸ਼ੱਕ ਹੈ ਕਿ ਰੀਅਲ ਅਸਟੇਟ ਕਾਰੋਬਾਰੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ 'ਤੇ ਬੇਨਾਮੀ ਪ੍ਰਾਪਰਟੀ ਦੀ ਖ਼ਰੀਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਦੀ ਨਹਿਰ 'ਚੋਂ ਲਾਸ਼ ਦੀ ਤਲਾਸ਼ ਦੌਰਾਨ ਹਥਿਆਰਾਂ ਦਾ ਜ਼ਖ਼ੀਰਾਂ ਬਰਾਮਦ

ਸ਼ਹਿਰ ਦੇ ਸਾਈਕਲ ਕਾਰੋਬਾਰੀਆਂ ਤੋਂ ਬਾਅਦ ਹੁਣ ਰੀਅਲ ਅਸਟੇਟ 'ਤੇ ਆਮਦਨ ਟੈਕਸ ਦੀ ਗਾਜ਼ ਡਿਗੀ ਹੈ, ਜਿਸ 'ਚ ਕਈ ਹੋਰ ਵੱਡੇ ਕਾਲੋਨਾਈਜ਼ਰ ਵਿਭਾਗ ਦੀ ਗ੍ਰਿਫ਼ਤ 'ਚ ਆ ਸਕਦੇ ਹਨ। ਆਮਦਨ ਟੈਕਸ ਦੀ ਲਗਾਤਾਰ ਕਾਰਵਾਈ ਤੋਂ ਇਹ ਸਾਫ਼ ਹੈ ਕਿ ਵਿਭਾਗ ਟੈਕਸ ਚੋਰੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ।

 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News