ਰਾਹੁਲ ਦੀ ਰੈਲੀ ਕਾਰਨ ਨਾਭਾ ਦੇ ਸਰਕਾਰੀ ਦਫ਼ਤਰਾਂ ''ਚ ਛਾਇਆ ਸੰਨਾਟਾ
Monday, Oct 05, 2020 - 03:54 PM (IST)
ਨਾਭਾ (ਜੈਨ) : ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅੱਜ ਲਾਗਲੇ ਹਲਕਿਆਂ ਭਵਾਨੀਗੜ੍ਹ ਤੇ ਸਮਾਣਾ 'ਚ ਹੋਈਆਂ ਰੈਲੀਆਂ ਤੇ ਸੜਕਾਂ ’ਤੇ ਟਰੈਕਟਰ ਮਾਰਚ ਕਾਰਨ ਇਸ ਉਪਮੰਡਲ ਦੇ ਅਨੇਕ ਪ੍ਰਸ਼ਾਸ਼ਨਿਕ ਤੇ ਪੁਲਸ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ, ਜਿਸ ਕਾਰਨ ਸਾਰੇ ਸਰਕਾਰੀ ਦਫ਼ਤਰਾਂ 'ਚ ਸੰਨਾਟਾ ਜਿਹਾ ਛਾਇਆ ਰਿਹਾ। ਮੁਲਾਜ਼ਮ ਵੀ ਦਫ਼ਤਰਾਂ 'ਚੋਂ ਗਾਇਬ ਰਹੇ, ਜਿਸ ਕਾਰਨ ਰੋਜ਼ਾਨਾ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ।
ਥਾਣਾ ਕੋਤਵਾਲੀ ਦੀ ਸਾਰੀ ਫੋਰਸ ਵੀ ਵੀ. ਆਈ. ਪੀ. ਡਿਊਟੀ ’ਤੇ ਤਾਇਨਾਤ ਸੀ। ਸਾਬਕਾ ਕੌਂਸਲਰ ਸੰਦੀਪ ਗਰਗ (ਸੋਨੂੰ), ਭਾਜਯੂਮੋ ਦੇ ਸਟੇਟ ਸੈਕਟਰੀ ਵਿਸ਼ਾਲ ਸ਼ਰਮਾ ਤੇ ਮੰਡਲ ਭਾਜਪਾ ਪ੍ਰਧਾਨ ਗੌਰਵ ਜਲੋਟਾ ਅਨੁਸਾਰ ਦੇਸ਼ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਕੌਮੀ ਪਾਰਟੀ ਦੇ ਸਾਬਕਾ ਪ੍ਰਧਾਨ ਦੀ ਸੂਬੇ 'ਚ ਫੇਰੀ ਕਾਰਨ ਸਾਰਾ ਪ੍ਰਸ਼ਾਸ਼ਨ ਪੱਬਾਂ ਭਾਰ ਹੋਵੇ ਅਤੇ ਲੱਖਾਂ ਰੁਪਏ ਦੀ ਕਥਿਤ ਫਜ਼ੂਲ-ਖਰਚੀ ਕੀਤੀ ਗਈ ਹੋਵੇ। ਚੰਗਾ ਹੁੰਦਾ ਜੇਕਰ ਰਾਹੁਲ ਕਿਸਾਨਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਦੇ।