ਰਾਹੁਲ ਗਾਂਧੀ ਦੇ ''ਪੰਜਾਬ ਦੌਰੇ'' ''ਚ ਫੇਰਬਦਲ, ਟਰੈਕਟਰ ਰੈਲੀਆਂ ਲਈ ਨਵੀਆਂ ਤਾਰੀਖ਼ਾਂ ਦਾ ਐਲਾਨ

10/01/2020 7:22:43 PM

ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਚ ਫੇਰਬਦਲ ਕੀਤਾ ਗਿਆ ਹੈ। ਰਾਹੁਲ ਗਾਂਧੀ ਦਾ 2 ਅਕਤੂਬਰ ਨੂੰ ਪੰਜਾਬ ਆਉਣਾ ਮੁਸ਼ਕਲ ਹੋ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਚਾਕੂ ਤੇ ਪੱਥਰ ਮਾਰ ਕਤਲ ਕੀਤਾ ਪੇਂਟਰ, ਝਾੜੀਆਂ 'ਚੋਂ ਮਿਲੀ ਸੀ ਖੂਨ ਨਾਲ ਲੱਥਪਥ ਲਾਸ਼

ਰਾਹੁਲ ਗਾਂਧੀ ਦਾ ਪੰਜਾਬ ਆਉਣ ਦਾ ਪ੍ਰੋਗਰਾਮ ਹਾਥਰਸ ਮਾਮਲੇ ਕਾਰਨ ਬਦਲਿਆ ਗਿਆ ਹੈ। ਇਸ ਲਈ ਹੁਣ ਰਾਹੁਲ ਗਾਂਧੀ 3 ਅਕਤੂਬਰ ਨੂੰ ਪੰਜਾਬ ਆਉਣਗੇ ਅਤੇ ਟਰੈਕਟਰ ਰੈਲੀਆਂ ਦੀ ਸ਼ੁਰੂਆਤ ਕਰਨਗੇ। ਪਹਿਲੇ ਦਿਨ 3 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਣੀ ਕਲਾਂ ਤੋਂ ਸ਼ੁਰੂ ਹੋਵੇਗੀ ਅਤੇ ਰਾਏਕੋਟ 'ਚ ਜੱਟਪੁਰਾ ਵਿਖੇ ਖਤਮ ਹੋਵੇਗੀ।

ਇਹ ਵੀ ਪੜ੍ਹੋ : ਸੁਖਬੀਰ ਤੇ ਹਰਸਿਮਰਤ ਦੇ ਪੁੱਜਣ ਤੋਂ ਪਹਿਲਾਂ 'ਚੰਡੀਗੜ੍ਹ' ਸੀਲ, ਕਿਸੇ ਪਾਸਿਓਂ ਦਾਖ਼ਲ ਨਹੀਂ ਹੋ ਸਕਣਗੇ ਅਕਾਲੀ

ਦੂਜੇ ਦਿਨ 4 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਸੰਗਰੂਰ ਤੋਂ ਹੁੰਦੀ ਹੋਈ ਭਵਾਨੀਗੜ੍ਹ ਪੁੱਜੇਗੀ ਅਤੇ ਤੀਜੇ ਦਿਨ 5 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਪਟਿਆਲਾ ਤੋਂ ਸ਼ੁਰੂ ਹੋਵੇਗੀ ਅਤੇ ਇੱਥੋਂ ਰਾਹੁਲ ਗਾਂਧੀ ਦੇ ਹਰਿਆਣਾ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ।

ਇਹ ਵੀ ਪੜ੍ਹੋ : 10 ਲੱਖ ਤੋਂ ਵੱਧ ਦਾ ਵਿਕਿਆ ਪਾਕਿਸਤਾਨੀ ਨੀਲੀ ਰਾਵੀ ਕਿਸਮ ਦਾ 3 ਸਾਲਾਂ ਦਾ 'ਝੋਟਾ'

ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਕੋਰੋਨਾ ਦੇ ਨਿਯਮਾਂ ਨੂੰ ਧਿਆਨ 'ਚ ਰੱਖਦਿਆਂ ਕੱਢੀ ਜਾਵੇਗੀ। ਇਨ੍ਹਾਂ ਰੈਲੀਆਂ 'ਚ ਰਾਹੁਲ ਗਾਂਧੀ ਖੇਤੀ ਬਿੱਲਾਂ ਖ਼ਿਲਾਫ਼ ਹੁੰਕਾਰ ਭਰਨਗੇ ਅਤੇ ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰੀਸ਼ ਰਾਵਤ ਅਤੇ ਸੁਨੀਲ ਜਾਖੜ ਵੀ ਮੌਜੂਦ ਰਹਿਣਗੇ।



 


Babita

Content Editor

Related News