ਰਾਹੁਲ ਗਾਂਧੀ ਇਕ ਹਫਤੇ ਦੇ ਲੰਡਨ ਦੌਰੇ 'ਤੇ

Saturday, Jun 15, 2019 - 01:45 PM (IST)

ਰਾਹੁਲ ਗਾਂਧੀ ਇਕ ਹਫਤੇ ਦੇ ਲੰਡਨ ਦੌਰੇ 'ਤੇ

ਜਲੰਧਰ (ਧਵਨ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ ਹਫਤੇ ਦੇ ਨਿੱਜੀ ਦੌਰੇ 'ਤੇ ਲੰਡਨ ਚਲੇ ਗਏ ਹਨ। ਕਾਂਗਰਸੀ ਹਲਕਿਆਂ 'ਚ ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਹ ਬਿਆਨ ਦਿੱਤਾ ਹੈ ਕਿ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਸਨ, ਹਨ ਅਤੇ ਰਹਿਣਗੇ, ਉਸੇ ਦਿਨ ਰਾਹੁਲ ਗਾਂਧੀ ਲੰਡਨ ਲਈ ਰਵਾਨਾ ਹੋ ਗਏ ਸਨ। ਕਾਂਗਰਸ ਹਲਕਿਆਂ ਨੇ ਦੱਸਿਆ ਕਿ ਰਾਹੁਲ ਦੇ ਸੰਸਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਵਾਪਸੀ ਦੇ ਆਸਾਰ ਹਨ। ਸੰਸਦ ਸੈਸ਼ਨ 17 ਜੂਨ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਲੰਡਨ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ ਆਪਣੇ ਸੰਸਦੀ ਖੇਤਰ ਵਾਇਨਾਡ ਦੇ ਦੌਰੇ 'ਤੇ ਸੀ। ਕਾਂਗਰਸੀ ਸੂਤਰਾਂ ਅਨੁਸਾਰ ਰਾਹੁਲ ਦੇ ਦੇਸ਼ ਪਰਤਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਕੌਮੀ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਸਥਿਤੀ ਸਾਫ ਹੋ ਸਕੇਗੀ। ਦੇਸ਼ 'ਚ ਕਾਂਗਰਸ ਦੀਆਂ ਸੂਬਾ ਇਕਾਈਆਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਦੇ ਅਹੁਦੇ 'ਤੇ ਬਣੇ ਰਹਿਣ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਬੀਤੇ ਦਿਨੀਂ ਦਿੱਲੀ 'ਚ ਰਹਿ ਕੇ ਰਾਹੁਲ ਨਾਲ ਮੁਲਾਕਾਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ 'ਚ ਸਫਲ ਨਹੀਂ ਹੋ ਸਕੀ। ਹੁਣ ਜਦੋਂ ਸੰਸਦ ਦਾ ਸੈਸ਼ਨ 17 ਜੂਨ ਨੂੰ ਸ਼ੁਰੂ ਹੋ ਜਾਵੇਗਾ। ਇਸ ਲਈ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੇ ਉਸ ਤੋਂ ਪਹਿਲਾਂ ਆਪਣੇ ਨੇਤਾ ਦੀ ਚੋਣ ਵੀ ਕਰਨੀ ਹੈ। ਰਾਹੁਲ ਦੀ ਵਾਪਸੀ ਜਾਂ ਉਨ੍ਹਾਂ ਦੀ ਸਹਿਮਤੀ ਲੈ ਕੇ ਲੋਕ ਸਭਾ 'ਚ ਨੇਤਾ ਅਹੁਦੇ ਦੀ ਚੋਣ ਕੀਤੀ ਜਾ ਸਕਦੀ ਹੈ।

ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਰਾਹੁਲ ਲੰਡਨ ਨਿੱਜੀ ਦੌਰੇ 'ਤੇ ਗਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਕ ਵਾਰ ਸੰਸਦ ਸੈਸ਼ਨ ਸ਼ੁਰੂ ਹੋ ਜਾਣ ਤੋਂ ਬਾਅਦ ਉਨ੍ਹਾਂ ਲਈ ਵਿਦੇਸ਼ ਜਾਣਾ ਸੰਭਵ ਨਹੀਂ ਹੋ ਸਕੇਗਾ। ਇਸ ਲਈ ਉਹ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਇਕ ਹਫਤਾ ਪਹਿਲਾਂ ਹੀ ਲੰਡਨ ਦੇ ਦੌਰੇ 'ਤੇ ਰਵਾਨਾ ਹੋ ਗਏ।
 


author

Anuradha

Content Editor

Related News