ਕੀ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਨੂੰ 3 ਦਿਨ ਦੇਣਗੇ ਰਾਹੁਲ ਗਾਂਧੀ?, ਜਾਣੋ ਕੀ ਬੋਲੇ ਸੁਨੀਲ ਜਾਖੜ

10/1/2020 8:44:19 AM

ਜਲੰਧਰ (ਧਵਨ) : ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ 3 ਕਾਨੂੰਨਾਂ ਨੂੰ ਲੈ ਕੇ ਕੀ ਤਿੰਨ ਦਿਨ ਪੰਜਾਬ ਨੂੰ ਦੇਣਗੇ? ਇਸ ਨੂੰ ਲੈ ਕੇ ਕਾਂਗਰਸੀ ਹਲਕਿਆਂ ’ਚ ਵੱਖ-ਵੱਖ ਚਰਚਾਵਾਂ ਚੱਲਦੀਆਂ ਰਹੀਆਂ ਪਰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਬੀਤੀ ਦੇਰ ਸ਼ਾਮ ਸੰਪਰਕ ਕਰਨ ’ਤੇ ਦੱਸਿਆ ਕਿ ਹਾਲੇ ਤੱਕ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਰੇਲਾਂ' ਦਾ ਚੱਕਾ ਜਾਮ ਅੱਜ ਤੋਂ, ਅਣਮਿੱਥੇ ਸਮੇਂ ਲਈ 'ਧਰਨੇ' ਲਾਉਣਗੇ ਕਿਸਾਨ

ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦਿੱਲੀ ’ਚ ਰਾਹੁਲ ਗਾਂਧੀ ਦੇ ਦਫ਼ਤਰ ਨਾਲ ਸੰਪਰਕ ’ਚ ਹੈ। ਕਾਂਗਰਸੀਆਂ ’ਚ ਦੂਜੇ ਪਾਸੇ ਇਹ ਚਰਚਾ ਚੱਲਦੀ ਰਹੀ ਕਿ ਰਾਹੁਲ ਗਾਂਧੀ ਕਿਸਾਨਾਂ ’ਚ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸੇ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਕਾਰਣ ਪੈਦਾ ਹੋਏ ਗੁੱਸੇ ਨੂੰ ਦੇਖਦੇ ਹੋਏ ਇਸ ਦਾ ਸ਼ੁੱਭ ਆਰੰਭ ਪੰਜਾਬ ਤੋਂ 2 ਅਕਤੂਬਰ ਨੂੰ ਕਰਨਾ ਚਾਹੁੰਦੇ ਹਨ ਪਰ ਅੰਤਿਮ ਪ੍ਰੋਗਰਾਮ ਤਿਆਰ ਹੋਣਾ ਬਾਕੀ ਹੈ। ਇਹ ਵੀ ਚਰਚਾ ਚੱਲ ਰਹੀ ਹੈ ਕਿ ਰਾਹੁਲ ਗਾਂਧੀ 3 ਅਤੇ 4 ਅਕਤੂਬਰ ਨੂੰ ਵੀ ਪੰਜਾਬ ’ਚ ਰਹਿ ਸਕਦੇ ਹਨ।

ਇਹ ਵੀ ਪੜ੍ਹੋ : 8ਵੀਂ ਦੀ ਆਨਲਾਈਨ ਪ੍ਰੀਖਿਆ ਦੌਰਾਨ 7 ਮਿੰਟ ਚੱਲੀ 'ਅਸ਼ਲੀਲ ਵੀਡੀਓ', ਸ਼ਰਮਨਾਕ ਬਣੀ ਸਥਿਤੀ

ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਜੇ ਪੰਜਾਬ ਦੌਰੇ ’ਤੇ ਆਉਂਦੇ ਹਨ ਤਾਂ ਉਹ ਟਰੈਕਟਰ ਰੈਲੀਆਂ ਅਤੇ ਰੋਡ ਸ਼ੋਅ ਕਰ ਸਕਦੇ ਹਨ। ਉਨ੍ਹਾਂ ਦੇ ਪ੍ਰੋਗਰਾਮ ਨੂੰ ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ ਅਤੇ ਹੋਰ ਸਥਾਨਾਂ ’ਤੇ ਰੱਖਿਆ ਜਾ ਸਕਦਾ ਹੈ। ਰਾਹੁਲ ਗਾਂਧੀ ਦੇ ਨਾਲ ਕਿਸਾਨ ਵਿਰੋਧੀ ਸਭਾਵਾਂ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਕੈਬਨਿਟ ਮੰਤਰੀ ਰਹਿ ਸਕਦੇ ਹਨ। ਕਾਂਗਰਸੀਆਂ ’ਚ ਮੰਨਿਆ ਜਾ ਰਿਹਾ ਹੈ ਹਰੀਸ਼ ਰਾਵਤ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੌਰੇ ’ਤੇ ਆਏ ਹੋਏ ਹਨ, ਉਹ ਬੀਤੇ ਦਿਨ ਵੀ ਸੂਬੇ ’ਚ ਹੀ ਸਨ।

ਇਹ ਵੀ ਪੜ੍ਹੋ : ਆਸ਼ਕ ਨਾਲ ਸਹੁਰੇ ਘਰ ਰੰਗਰਲੀਆਂ ਮਨਾ ਰਹੀ ਸੀ ਵਿਆਹੁਤਾ, ਉੱਡੇ ਹੋਸ਼ ਜਦੋਂ ਅਚਾਨਕ ਆ ਧਮਕਿਆ ਜੇਠ

ਇਸ ਦਾ ਇਕ ਅਰਥ ਇਹ ਵੀ ਕੱਢਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਵੱਲੋਂ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਪਰ ਅਧਿਕਾਰਕ ਤੌਰ ’ਤੇ ਪੰਜਾਬ ਕਾਂਗਰਸ ਕਮੇਟੀ ਨੇ ਹਾਲੇ ਤੱਕ ਕੁਝ ਵੀ ਨਹੀਂ ਦੱਸਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਪੰਜਾਬ ਤੋਂ ਹਰਿਆਣਾ ਅਤੇ ਉਥੋਂ ਦਿੱਲੀ ’ਚ ਆਪਣੇ ਪ੍ਰੋਗਰਾਮ ਕਰਦੇ ਹੋਏ ਜਾ ਸਕਦੇ ਹਨ। ਰਾਹੁਲ ਗਾਂਧੀ ਦੇ ਪ੍ਰੋਗਰਾਮਾਂ ਨੂੰ ਲੈ ਕੇ ਪਾਰਟੀ ਜਿੱਥੇ ਕਿਸਾਨਾਂ ਦੇ ਦੁੱਖ ’ਤੇ ਆਪਣਾ ਹੱਥ ਰੱਖਣਾ ਚਾਹੁੰਦੀ ਹੈ, ਉੱਥੇ ਹੀ ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਹੈ, ਇਸ ਲਈ ਇੱਥੋਂ ਦੇਸ਼ ਭਰ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਸੰਘਰਸ਼ ’ਚ ਰਾਹੁਲ ਗਾਂਧੀ ਆਪਣਾ ਸਾਥ ਦੇਣ ਦਾ ਐਲਾਨ ਕਰਨਾ ਚਾਹੁੰਦੇ ਹਨ ਤਾਂ ਕਿ ਇਸ ਦਾ ਸਕਾਰਾਤਮਕ ਸੰਦੇਸ਼ ਪੂਰੇ ਰਾਸ਼ਟਰ ਦੇ ਕਿਸਾਨਾਂ ’ਚ ਜਾਵੇ।

 


Babita

Content Editor Babita