ਰਾਹੁਲ ਗਾਂਧੀ ਕਾਂਗਰਸ ਪਾਰਟੀ ''ਚ ਕਰਨਗੇ ਨਵ ਊਰਜਾ ਦਾ ਸੰਚਾਰ –ਰਿੰਕੂ ਢਿੱਲੋਂ

Sunday, Dec 17, 2017 - 10:19 AM (IST)


ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਸ੍ਰੀ ਰਾਹੁਲ ਗਾਂਧੀ ਦੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਨਾਲ ਦੇਸ਼ 'ਚ ਕਾਂਗਰਸ ਪਾਰਟੀ ਦੀ ਸਰਕਾਰ ਮਜ਼ਬੂਤ ਹੋ ਜਾਵੇਗੀ ਅਤੇ ਪਾਰਟੀ ਵਿਚ ਨਵੀਂ ਊਰਜਾ ਦਾ ਸੰਚਾਰ ਹੋਵੇਗਾ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੋਸ਼ਲ ਸੈੱਲ ਦੇ ਮਾਝਾ ਅਤੇ ਦੋਆਬਾ ਜੋਨਾਂ ਦੇ ਚੇਅਰਮੈਨ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੇ ਰਾਹੁਲ ਗਾਂਧੀ ਨੂੰ ਵਧਾਈ ਦਿੰਦਿਆਂ ਕੀਤਾ।
ਰਿੰਕੂ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦਾ ਅਤੀਤ ਅਤੇ ਭਵਿੱਖ ਹੈ।ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਨਾਲ ਪਾਰਟੀ ਦੇ ਕੇਡਰ ਵਿਚ ਨਵੀਂ ਜਾਨ ਆ ਗਈ ਹੈ ਅਤੇ ਖਾਸ ਕਰਕੇ ਨੌਜਵਾਨ ਵਰਗ ਸ੍ਰੀ ਰਾਹੁਲ ਗਾਂਧੀ ਦੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਹੋਈ ਚੋਣ ਨਾਲ ਬਹੁਤ ਹੀ ਉਤਸ਼ਾਹਿਤ ਹੈ। ਇਸ ਸਮੇਂ ਦੇਸ਼ ਦੇ ਸਨਮੁੱਖ ਵੱਡੀਆਂ ਚੁਣੌਤੀਆਂ ਹਨ ਅਤੇ ਕਾਂਗਰਸ ਪਾਰਟੀ ਹੈ ਜੋ ਦੇਸ਼ ਨੂੰ ਮੁੜ ਤਰੱਕੀ ਦੀ ਲੀਹ 'ਤੇ ਲਿਆ ਕਿ ਚੁਣੌਤੀਆਂ ਚੋਂ ਉਭਾਰ ਸਕਦੀ ਹੈ। ਰਿੰਕੂ ਢਿੱਲੋਂ ਨੇ ਕਿਹਾ ਕਿ 2019 ਦੀਆਂ ਚੋਣਾ ਵਿਚ ਕਾਂਗਰਸ ਪਾਰਟੀ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਜਿੱਤ ਦਰਜ ਕਰੇਗੀ ਅਤੇ ਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣੇਗੀ।


Related News