ਰਨਵੇ ''ਤੇ ਦੌੜਨ ਤੋਂ ਬਾਅਦ ਰੋਕਿਆ ਰਾਹੁਲ ਦਾ ਚਾਰਟਰਡ ਜਹਾਜ਼
Sunday, Jun 11, 2017 - 06:01 AM (IST)
ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਹਵਾਈ ਅੱਡੇ ਤੋਂ ਰਾਹੁਲ ਗਾਂਧੀ ਨੂੰ ਲਿਜਾਣ ਵਾਲਾ ਚਾਰਟਰਡ ਜਹਾਜ਼ ਸ਼ਾਮ 6.30 ਦੇ ਕਰੀਬ ਜਿਵੇਂ ਹੀ ਰਨਵੇ 'ਤੇ ਦੌੜਿਆ ਤਾਂ ਰਫਤਾਰ ਫੜਨ ਤੋਂ ਬਾਅਦ ਉਸ ਨੂੰ ਤੇਜ਼ ਹਨੇਰੀ ਦਾ ਸਾਹਮਣਾ ਕਰਨਾ ਪਿਆ। ਚਾਲਕ ਦਲ ਨੇ ਮੌਸਮ ਦੀ ਖਰਾਬੀ ਦੇ ਖਤਰੇ ਨੂੰ ਭਾਂਪਦਿਆਂ ਜਹਾਜ਼ ਨੂੰ ਰੋਕ ਲਿਆ ਅਤੇ ਵਾਪਸ ਏਅਰਪੋਰਟ 'ਤੇ ਲੈ ਆਏ। ਇਸ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਦੁਬਾਰਾ ਮੌਸਮ ਠੀਕ ਹੋਣ 'ਤੇ ਜਹਾਜ਼ ਨੂੰ ਰਵਾਨਾ ਕੀਤਾ ਗਿਆ।
