ਜਲੰਧਰ: ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਗਿਆ ਆਈਸੋਲੇਟ

Thursday, Apr 02, 2020 - 05:47 PM (IST)

ਜਲੰਧਰ: ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਗਿਆ ਆਈਸੋਲੇਟ

ਜਲੰਧਰ (ਰੱਤਾ)— ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਬੀਤੇ ਦਿਨ ਪਾਜ਼ੀਟਿਵ ਆਈ ਸੀ ਅਤੇ ਅੱਜ ਤੜਕੇ ਉਹ ਅੰਮ੍ਰਿਤਸਰ ਵਿਖੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਦੱਸਣਯੋਗ ਹੈ ਕਿ ਨਿਰਮਲ ਸਿੰਘ ਜੀ ਨੂੰ ਖੰਘ, ਬੁਖਾਰ ਅਤੇ ਸਾਹ ਲੈਣ 'ਚ ਤਕਲੀਫ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਗਿਆ ਸੀ। ਬੀਤੇ ਦਿਨ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੀ ਜਲੰਧਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ 'ਚ ਹਫੜਾ-ਦਫੜੀ ਮਚ ਗਈ ਸੀ ਕਿਉਂਕਿ ਸਾਬਕਾ ਗ੍ਰੰਥੀ ਦਾ ਪਰਿਵਾਰ ਲੋਹੀਆਂ 'ਚ ਰਹਿੰਦਾ ਹੈ। 

ਇਹ ਵੀ ਪੜ੍ਹੋ: DGP ਦਿਨਕਰ ਗੁਪਤਾ ਨੇ ਟਵਿੱਟਰ ਹੈਂਡਲ ਤੋਂ ਡਿਲੀਟ ਕੀਤਾ ਸਿੱਧੂ ਮੂਸੇਵਾਲਾ ਦਾ ਵਿਵਾਦਤ ਗਾਣਾ

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਗੜ੍ਹਸ਼ੰਕਰ 'ਚੋਂ ਫਿਰ ਪਾਜ਼ੀਟਿਵ ਕੇਸ ਆਇਆ ਸਾਹਮਣੇ

ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਨਿਰਮਲ ਸਿੰਘ ਦੀ ਬੇਟੀ (ਜੋ ਕਿ ਲੋਹੀਆਂ 'ਚ ਰਹਿੰਦੀ ਹੈ) ਕੁਝ ਦਿਨ ਪਹਿਲਾਂ ਹੀ ਆਪਣੇ ਪਿਤਾ ਨੂੰ ਮਿਲ ਕੇ ਆਈ ਸੀ ਅਤੇ ਲੋਹੀਆਂ 'ਚ ਉਸ ਦੇ ਨਾਲ ਉਸ ਦੇ ਮਾਤਾ-ਪਿਤਾ, ਭਾਬੀ ਅਤੇ ਭਤੀਜਾ ਵੀ ਰਹਿੰਦੇ ਹਨ। ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ (ਭਾਈ ਨਿਰਮਲ ਸਿੰਘ ਖਾਲਸਾ) ਦੇ ਨਾਲ ਸੰਪਰਕ 'ਚ ਆਉਣ ਕਾਰਣ ਸਿਹਤ ਵਿਭਾਗ ਨੇ ਪੰਜੇ ਪਰਿਵਾਰਕ ਮੈਂਬਰਾਂ ਨੂੰ ਸਿਵਲ ਹਸਪਤਾਲ 'ਚ ਆਈਸੋਲੇਟ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜੇ ਜਾਣਗੇ।

ਇਹ ਵੀ ਪੜ੍ਹੋ: ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ''ਤੇ ਆਧਾਰਿਤ ਫਿਲਮ ਆਨਲਾਈਨ ਹੋਈ ਵਾਇਰਲ

ਹੁਣ ਤੱਕ 118 ਸ਼ੱਕੀ ਮਰੀਜ਼ਾਂ 'ਚੋਂ 113 ਦੀ ਰਿਪੋਰਟ ਨੈਗੇਟਿਵ
ਉਧਰ ਹੁਣ ਤੱਕ ਕੋਰੋਨਾ ਵਾਇਰਸ ਦੇ 118 ਸ਼ੱਕੀ ਰੋਗੀਆਂ 'ਚੋਂ 113 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਜਦ ਕਿ 4 ਰੋਗੀ ਪਹਿਲਾਂ ਹੀ ਪਾਜ਼ੀਟਿਵ ਪਾਏ ਜਾ ਚੁੱਕੇ ਹਨ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਕ ਰੋਗੀ ਦੀ ਰਿਪੋਰਟ ਆਉਣੀ ਬਾਕੀ ਹੈ।

ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ


author

shivani attri

Content Editor

Related News