ਦੋਹਰੇ ਕਤਲਕਾਂਡ ਮਾਮਲੇ ''ਚ ਬਰੀ ਹੋ ਚੁੱਕੇ ਕਾਂਗਰਸੀ ਵਰਕਰ ਰਘੁਬੀਰ ਲੱਲੀ ਦੇ ਘਰ ਪੁਲਸ ਦੀ ਛਾਪੇਮਾਰੀ
Monday, Nov 13, 2017 - 06:38 PM (IST)
ਜਲੰਧਰ(ਰਾਜੇਸ਼)— ਨਸ਼ਾ ਵੇਚਣ ਦੀ ਸੂਚਨਾ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਨੇ ਦੋਹਰੇ ਕਲਤਕਾਂਡ ਦੇ ਮਾਮਲੇ 'ਚ ਬਰੀ ਹੋ ਚੁੱਕੇ ਰਘੁਬੀਰ ਲੱਲੀ ਦੇ ਘਰ ਛਾਪੇਮਾਰੀ ਕੀਤੀ। ਬਸਤੀ ਸ਼ੇਖ ਦੇ ਤੇਜ਼ਮੋਹਨ ਨਗਰ ਸਥਿਤ ਉਨ੍ਹਾਂ ਦੇ ਘਰ ਪਹੁੰਚੀ ਪੁਲਸ ਨੇ ਤੇਜ਼ਧਾਰ ਹਥਿਆਰ ਅਤੇ ਨਸ਼ੇ ਦਾ ਸਾਮਾਨ ਬਰਾਮਦ ਕੀਤਾ ਗਿਆ।

ਟ੍ਰੇਨਿੰਗ ਏ. ਸੀ. ਪੀ. ਜਸਪ੍ਰੀਤ ਸਿੰਘ ਦੀ ਦੇਖਭਾਲ 'ਚ ਛਾਪੇਮਾਰੀ ਕੀਤੀ ਗਈ। ਲਾਲੀ ਪਹਿਲਾਂ ਕਾਂਗਰਸ ਵਰਕਰ ਰਹਿ ਚੁੱਕਾ ਹੈ। ਇਸ 'ਤੇ ਨਸ਼ਾ ਵੇਚਣ ਦੇ ਮਾਮਲੇ ਵੀ ਦਰਜ ਹਨ।
