ਇਸ ਆਲੀਸ਼ਾਨ ਬੰਗਲੇ ''ਚ ਰਹਿੰਦੀ ਹੈ ਰਾਧੇ ਮਾਂ, ਕਰੋੜਾਂ ''ਚ ਹੈ ਕੀਮਤ ਤੇ ਭਗਤਾਂ ਲਈ ਨੇ ਖਾਸ ਸੁਵਿਧਾਵਾਂ

Tuesday, Sep 12, 2017 - 07:57 PM (IST)

ਇਸ ਆਲੀਸ਼ਾਨ ਬੰਗਲੇ ''ਚ ਰਹਿੰਦੀ ਹੈ ਰਾਧੇ ਮਾਂ, ਕਰੋੜਾਂ ''ਚ ਹੈ ਕੀਮਤ ਤੇ ਭਗਤਾਂ ਲਈ ਨੇ ਖਾਸ ਸੁਵਿਧਾਵਾਂ

ਨਵੀਂ ਦਿੱਲੀ— ਰਾਧੇ ਮਾਂ ਦੇ ਨਾਂ ਨਾਲ ਪ੍ਰਸਿੱਧ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਇਕ ਸਿੱਖ ਪਰਿਵਾਰ ਨਾਲ ਸੰਬੰਧਿਤ ਸੁਖਵਿੰਦਰ ਕੌਰ ਸਮੇਤ ਕਈ ਸਾਧਵੀਆਂ ਅਤੇ ਬਾਬੇਆਂ ਨੂੰ ਅਖਾੜਾ ਪ੍ਰੀਸ਼ਦ ਨੇ ਹਾਲ ਹੀ 'ਚ ਫਰਜ਼ੀ ਕਰਾਰ ਦਿੱਤਾ ਹੈ। ਸੂਤਰਾਂ ਮੁਤਾਬਕ ਰਾਧੇ ਮਾਂ ਦਾ ਕਹਿਣਾ ਹੈ ਕਿ ਉਹ ਆਪਣੇ ਭਗਤਾਂ ਦੇ ਘਰ 'ਚ ਰਹਿੰਦੀ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਉਸ ਕੋਲ ਹਜ਼ਾਰਾਂ ਕਰੋੜ ਤੋਂ ਜ਼ਿਆਦਾ ਦੀ ਸੰਪਤੀ ਹੈ ਅਤੇ ਉਸ ਦਾ ਇਕ 250 ਕਰੋੜ ਦਾ ਬੰਗਲਾ ਹੈ, ਜਿਸ 'ਚ ਉਹ ਰਹਿੰਦੀ ਹੈ। ਰਾਧੇ ਮਾਂ ਦਾ ਇਹ ਬੰਗਲਾ ਮੁੰਬਈ ਦੇ ਚਿਕੂਵਾੜੀ 'ਚ ਸਥਿਤ ਹੈ। ਇਸ ਬੰਗਲੇ 'ਚ ਰਾਧੇ ਮਾਂ ਦੇ ਭਗਤ ਰੋਜ਼ਾਨਾ ਇੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਹਾਲ ਹੀ 'ਚ ਰਾਧੇ ਮਾਂ 'ਤੇ ਪਿਛਲੇ ਕਈ ਦਿਨਾਂ ਤੋਂ ਕੁੱਝ ਦੋਸ਼ ਲੱਗੇ ਹਨ, ਜਿਸ ਕਾਰਣ ਉੁਸ ਦੇ ਕੁੱਝ ਭਗਤਾਂ ਦਾ ਉਸ ਨਾਲੋਂ ਮੋਹ ਭੰਗ ਹੋ ਗਿਆ ਹੈ।

PunjabKesari

ਰਾਧੇ ਮਾਂ ਕੋਲ ਨੇ ਇਹ ਕੀਮਤੀ ਗੱਡੀਆਂ 
ਰਾਧੇ ਮਾਂ ਕੋਲ ਕਈ ਗੱਡੀਆਂ ਹਨ, ਜਿਨ੍ਹਾਂ 'ਚ ਫਾਰਚਿਊਨਰ, ਜੈਗੁਆਰ, ਮਰਸੀਡੀਜ਼ ਵਰਗੀਆਂ ਕਈਆਂ ਲਗਜ਼ਰੀ ਕਾਰਾਂ ਸ਼ਾਮਲ ਹਨ। ਹੁਣ ਭਗਤਾਂ ਦਾ ਉਸ ਦੇ ਬੰਗਲੇ 'ਚ ਆਉਣਾ-ਜਾਣਾ ਘੱਟ ਗਿਆ ਹੈ, ਜਿਸ ਕਾਰਨ ਰਾਧੇ ਮਾਂ ਦੀਆਂ ਕਾਰਾਂ ਉਸ ਦੇ ਸਤਿਸੰਗ ਏਰੀਏ 'ਚ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਰਾਧੇ ਮਾਂ ਜਦੋਂ ਵੀ ਘਰ ਤੋਂ ਬਾਹਰ ਜਾਂਦੀ ਹੈ ਤਾਂ ਉਸ ਦੇ ਨਾਲ ਘੱਟ ਤੋਂ ਘੱਟ 3 ਕਾਰਾਂ ਹੁੰਦੀਆਂ ਹਨ।PunjabKesariਇਹ ਨੇ ਭਗਤਾਂ ਲਈ ਬੰਗਲੇ 'ਚ ਸੁਵਿਧਾਵਾਂ
ਰਾਧੇ ਮਾਂ ਦੇ ਇਸ ਬੰਗਲੇ 'ਚ ਭਗਤਾਂ ਲਈ ਕਈ ਸੁਵਿਧਾਵਾਂ ਦਾ ਇੰਤਜਾਮ ਹੈ। ਬੰਗਲੇ 'ਚ ਖਾਸ ਤੌਰ 'ਤੇ ਮਖਮਲੀ ਬਿਸਤਰ, ਏ. ਸੀ., ਫੈਨਸੀ ਲਾਈਟਿੰਗ ਦਾ ਵੀ ਪੂਰਾ ਪ੍ਰਬੰਧ ਹੈ। ਰਾਧੇ ਮਾਂ ਦੇ ਇਸ ਘਰ 'ਚ ਉਸ ਦੇ ਭਗਤਾਂ ਲਈ ਵਿਸ਼ੇਸ਼ ਤੌਰ 'ਤੇ ਖਾਣ ਪੀਣ ਦਾ ਇੰਤਜਾਮ ਵੀ ਵਧੀਆਂ ਤਰੀਕੇ ਨਾਲ ਕੀਤਾ ਜਾਂਦਾ ਹੈ। 
ਦੱਸਣਯੋਗ ਹੈ ਕਿ ਸੁਖਵਿੰਦਰ ਕੌਰ ਨਾਂ ਦੀ ਇਹ ਮਹਿਲਾ ਰਾਧੇ ਮਾਂ ਦੇ ਨਾਂ ਨਾਲ ਮਸ਼ਹੂਰ ਹੈ, ਇਸ ਖਿਲਾਫ ਮੁੰਬਈ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਗੁਜਰਾਤ 'ਚ ਕਈ ਕੇਸ ਦਰਜ ਹੋ ਚੁਕੇ ਹਨ।PunjabKesari


Related News